ਯਹੂਦਾਹ 1

ਇਹ ਲੋਕ ਬੁੜ-ਬੁੜ ਕਰਨ ਅਤੇ ਕਸੂਰ ਲੱਭਣ ਵਾਲੇ ਹਨ; ਉਹ ਆਪਣੀਆਂ ਬੁਰੀਆਂ ਇੱਛਾਵਾਂ ਦੇ ਪਿੱਛੇ ਚੱਲਦੇ ਹਨ; ਉਹ ਆਪਣੇ ਮੂੰਹ ਵਿੱਚੋਂ ਵੱਡੀਆਂ-ਵੱਡੀਆਂ ਫੋਕੀਆਂ ਗੱਪਾਂ ਮਾਰਦੇ ਹਨ ਅਤੇ ਲਾਭ ਲਈ ਚਾਪਲੂਸੀ ਕਰਦੇ ਹਨ।

Jude 1:16 (UKJV) These are murmurers, complainers, walking after their own lusts; and their mouth speaks great swelling words, having men's persons in admiration because of advantage.

14ਹਨੋਖ, ਆਦਮ ਤੋਂ ਸੱਤਵੀਂ ਪੀਹੜੀ ਦਾ ਸੀ, ਜਿਸ ਨੇ ਉਨ੍ਹਾਂ ਬਾਰੇ ਭਵਿੱਖਬਾਣੀ ਕੀਤੀ ਸੀ: “ਕਿ ਵੇਖੋ, ਪ੍ਰਭੂ ਆਪਣੇ ਲੱਖਾਂ ਪਵਿੱਤਰ ਲੋਕਾਂ ਨਾਲ ਆ ਰਿਹਾ ਹੈ।

15ਸਾਰੀਆਂ ਜ਼ਿੰਦਗੀਆਂ ਦਾ ਨਿਆਂ ਕਰਨ ਲਈ, ਅਤੇ ਸਭਨਾਂ ਨੂੰ ਉਨ੍ਹਾਂ ਦੇ ਸਾਰੇ ਦੁਸ਼ਟ ਕੰਮਾਂ ਦੇ ਕਾਰਨ ਜੋ ਉਨ੍ਹਾਂ ਨੇ ਦੁਸ਼ਟਤਾ ਨਾਲ ਕੀਤੇ ਸਨ ਅਤੇ ਸਾਰੀਆਂ ਕਠੋਰ ਗੱਲਾਂ ਦੇ ਕਾਰਨ ਜੋ ਦੁਸ਼ਟ ਪਾਪੀਆਂ ਨੇ ਪਰਮੇਸ਼ਵਰ ਦੇ ਵਿਰੁੱਧ ਬੋਲੀਆਂ ਸਨ, ਦੋਸ਼ੀ ਠਹਿਰਾਵੇ।”

16ਇਹ ਲੋਕ ਬੁੜ-ਬੁੜ ਕਰਨ ਅਤੇ ਕਸੂਰ ਲੱਭਣ ਵਾਲੇ ਹਨ; ਉਹ ਆਪਣੀਆਂ ਬੁਰੀਆਂ ਇੱਛਾਵਾਂ ਦੇ ਪਿੱਛੇ ਚੱਲਦੇ ਹਨ; ਉਹ ਆਪਣੇ ਮੂੰਹ ਵਿੱਚੋਂ ਵੱਡੀਆਂ-ਵੱਡੀਆਂ ਫੋਕੀਆਂ ਗੱਪਾਂ ਮਾਰਦੇ ਹਨ ਅਤੇ ਲਾਭ ਲਈ ਚਾਪਲੂਸੀ ਕਰਦੇ ਹਨ।

17ਪਰ ਹੇ ਪਿਆਰੇ ਮਿੱਤਰੋ, ਯਾਦ ਰੱਖੋ ਕਿ ਇਹ ਗੱਲਾਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਰਸੂਲਾਂ ਨੇ ਪਹਿਲਾਂ ਹੀ ਦੱਸੀਆਂ।

18ਉਨ੍ਹਾਂ ਨੇ ਤੁਹਾਨੂੰ ਕਿਹਾ ਸੀ, “ਕਿ ਅੰਤ ਦੇ ਸਮੇਂ ਵਿੱਚ ਮਖੌਲ ਕਰਨ ਵਾਲੇ ਹੋਣਗੇ ਜੋ ਆਪਣੀਆਂ ਖੁਦ ਦੀਆਂ ਦੁਸ਼ਟ ਇੱਛਾਵਾਂ ਦੇ ਅਨੁਸਾਰ ਚੱਲਣਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.