ਨਿਆਈਂ 1

ਤਦ ਯਹੂਦਾਹ ਦੇ ਆਦਮੀ ਸ਼ਿਮਓਨੀਆਂ ਨਾਲ ਗਏ ਅਤੇ ਸੇਫ਼ਥ ਵਿੱਚ ਰਹਿੰਦੇ ਕਨਾਨੀਆਂ ਉੱਤੇ ਹਮਲਾ ਕੀਤਾ ਅਤੇ ਉਹਨਾਂ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਇਸ ਲਈ ਇਸਨੂੰ ਹੋਰਮਾਹ ਕਿਹਾ ਜਾਂਦਾ ਸੀ।

Judges 1:17 (UKJV) And Judah went with Simeon his brother, and they slew the Canaanites that inhabited Zephath, and utterly destroyed it. And the name of the city was called Hormah.

15ਉਸ ਨੇ ਜਵਾਬ ਦਿੱਤਾ, “ਮੇਰੇ ਉੱਤੇ ਕੋਈ ਖਾਸ ਕਿਰਪਾ ਕਰੋ ਕਿਉਂ ਜੋ ਤੁਸੀਂ ਮੈਨੂੰ ਨੇਗੇਵ ਵਿੱਚ ਜ਼ਮੀਨ ਦਿੱਤੀ ਹੈ, ਇਸ ਲਈ ਮੈਨੂੰ ਪਾਣੀ ਦੇ ਚਸ਼ਮੇ ਵੀ ਦਿਓ।” ਇਸ ਲਈ ਕਾਲੇਬ ਨੇ ਉਸਨੂੰ ਉੱਪਰਲੇ ਅਤੇ ਹੇਠਲੇ ਪਾਣੀ ਦੇ ਚਸ਼ਮੇ ਦਿੱਤੇ।

16ਮੋਸ਼ੇਹ ਦੇ ਸਹੁਰੇ ਦੇ ਉੱਤਰਾਧਿਕਾਰੀ, ਕੇਨੀ, ਯਹੂਦਾਹ ਦੇ ਲੋਕਾਂ ਨਾਲ ਖਜ਼ੂਰ ਸ਼ਹਿਰ ਤੋਂ ਅਰਾਦ ਦੇ ਨੇੜੇ ਨੇਗੇਵ ਵਿੱਚ ਯਹੂਦਾਹ ਦੇ ਮਾਰੂਥਲ ਦੇ ਵਾਸੀਆਂ ਨਾਲ ਰਹਿਣ ਲਈ ਚਲੇ ਗਏ।

17ਤਦ ਯਹੂਦਾਹ ਦੇ ਆਦਮੀ ਸ਼ਿਮਓਨੀਆਂ ਨਾਲ ਗਏ ਅਤੇ ਸੇਫ਼ਥ ਵਿੱਚ ਰਹਿੰਦੇ ਕਨਾਨੀਆਂ ਉੱਤੇ ਹਮਲਾ ਕੀਤਾ ਅਤੇ ਉਹਨਾਂ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਇਸ ਲਈ ਇਸਨੂੰ ਹੋਰਮਾਹ ਕਿਹਾ ਜਾਂਦਾ ਸੀ।

18ਯਹੂਦਾਹ ਨੇ ਗਾਜ਼ਾ, ਅਸ਼ਕਲੋਨ ਅਤੇ ਏਕਰੋਨ ਨੂੰ ਵੀ ਉਸਦੇ ਇਲਾਕੇ ਸਮੇਤ ਲੈ ਲਿਆ।

19ਯਾਹਵੇਹ ਯਹੂਦਾਹ ਦੇ ਲੋਕਾਂ ਦੇ ਨਾਲ ਸੀ। ਉਹਨਾਂ ਨੇ ਪਹਾੜੀ ਦੇਸ਼ ਉੱਤੇ ਕਬਜ਼ਾ ਕਰ ਲਿਆ, ਪਰ ਉਹ ਲੋਕਾਂ ਨੂੰ ਮੈਦਾਨੀ ਇਲਾਕਿਆਂ ਵਿੱਚੋਂ ਭਜਾਉਣ ਵਿੱਚ ਅਸਫ਼ਲ ਰਹੇ, ਕਿਉਂਕਿ ਉਹਨਾਂ ਕੋਲ ਲੋਹੇ ਦੇ ਰੱਥ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.