ਨਿਆਈਂ 1

ਮੋਸ਼ੇਹ ਦੇ ਸਹੁਰੇ ਦੇ ਉੱਤਰਾਧਿਕਾਰੀ, ਕੇਨੀ, ਯਹੂਦਾਹ ਦੇ ਲੋਕਾਂ ਨਾਲ ਖਜ਼ੂਰ ਸ਼ਹਿਰ ਤੋਂ ਅਰਾਦ ਦੇ ਨੇੜੇ ਨੇਗੇਵ ਵਿੱਚ ਯਹੂਦਾਹ ਦੇ ਮਾਰੂਥਲ ਦੇ ਵਾਸੀਆਂ ਨਾਲ ਰਹਿਣ ਲਈ ਚਲੇ ਗਏ।

Judges 1:16 (UKJV) And the children of the Kenite, Moses' father in law, went up out of the city of palm trees with the children of Judah into the wilderness of Judah, which lies in the south of Arad; and they went and dwelt among the people.

14ਇੱਕ ਦਿਨ ਜਦੋਂ ਉਹ ਆਥਨੀਏਲ ਕੋਲ ਆਈ, ਤਾਂ ਉਸਨੇ ਉਸ ਨੂੰ ਆਪਣੇ ਪਿਤਾ ਤੋਂ ਖੇਤ ਮੰਗਣ ਲਈ ਕਿਹਾ। ਜਦੋਂ ਉਹ ਆਪਣੇ ਖੋਤੇ ਤੋਂ ਉਤਰੀ, ਕਾਲੇਬ ਨੇ ਉਸ ਨੂੰ ਪੁੱਛਿਆ, “ਮੈਂ ਤੇਰੇ ਲਈ ਕੀ ਕਰ ਸਕਦਾ ਹਾਂ?”

15ਉਸ ਨੇ ਜਵਾਬ ਦਿੱਤਾ, “ਮੇਰੇ ਉੱਤੇ ਕੋਈ ਖਾਸ ਕਿਰਪਾ ਕਰੋ ਕਿਉਂ ਜੋ ਤੁਸੀਂ ਮੈਨੂੰ ਨੇਗੇਵ ਵਿੱਚ ਜ਼ਮੀਨ ਦਿੱਤੀ ਹੈ, ਇਸ ਲਈ ਮੈਨੂੰ ਪਾਣੀ ਦੇ ਚਸ਼ਮੇ ਵੀ ਦਿਓ।” ਇਸ ਲਈ ਕਾਲੇਬ ਨੇ ਉਸਨੂੰ ਉੱਪਰਲੇ ਅਤੇ ਹੇਠਲੇ ਪਾਣੀ ਦੇ ਚਸ਼ਮੇ ਦਿੱਤੇ।

16ਮੋਸ਼ੇਹ ਦੇ ਸਹੁਰੇ ਦੇ ਉੱਤਰਾਧਿਕਾਰੀ, ਕੇਨੀ, ਯਹੂਦਾਹ ਦੇ ਲੋਕਾਂ ਨਾਲ ਖਜ਼ੂਰ ਸ਼ਹਿਰ ਤੋਂ ਅਰਾਦ ਦੇ ਨੇੜੇ ਨੇਗੇਵ ਵਿੱਚ ਯਹੂਦਾਹ ਦੇ ਮਾਰੂਥਲ ਦੇ ਵਾਸੀਆਂ ਨਾਲ ਰਹਿਣ ਲਈ ਚਲੇ ਗਏ।

17ਤਦ ਯਹੂਦਾਹ ਦੇ ਆਦਮੀ ਸ਼ਿਮਓਨੀਆਂ ਨਾਲ ਗਏ ਅਤੇ ਸੇਫ਼ਥ ਵਿੱਚ ਰਹਿੰਦੇ ਕਨਾਨੀਆਂ ਉੱਤੇ ਹਮਲਾ ਕੀਤਾ ਅਤੇ ਉਹਨਾਂ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਇਸ ਲਈ ਇਸਨੂੰ ਹੋਰਮਾਹ ਕਿਹਾ ਜਾਂਦਾ ਸੀ।

18ਯਹੂਦਾਹ ਨੇ ਗਾਜ਼ਾ, ਅਸ਼ਕਲੋਨ ਅਤੇ ਏਕਰੋਨ ਨੂੰ ਵੀ ਉਸਦੇ ਇਲਾਕੇ ਸਮੇਤ ਲੈ ਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.