13ਕਾਲੇਬ ਦੇ ਛੋਟੇ ਭਰਾ ਕੇਨਜ਼ ਦੇ ਪੁੱਤਰ ਆਥਨੀਏਲ ਨੇ ਇਸਨੂੰ ਜਿੱਤ ਲਿਆ ਅਤੇ ਇਸ ਲਈ ਕਾਲੇਬ ਨੇ ਆਪਣੀ ਧੀ ਅਕਸਾਹ ਦਾ ਵਿਆਹ ਉਸ ਨਾਲ ਕਰ ਦਿੱਤਾ।
14ਇੱਕ ਦਿਨ ਜਦੋਂ ਉਹ ਆਥਨੀਏਲ ਕੋਲ ਆਈ, ਤਾਂ ਉਸਨੇ ਉਸ ਨੂੰ ਆਪਣੇ ਪਿਤਾ ਤੋਂ ਖੇਤ ਮੰਗਣ ਲਈ ਕਿਹਾ। ਜਦੋਂ ਉਹ ਆਪਣੇ ਖੋਤੇ ਤੋਂ ਉਤਰੀ, ਕਾਲੇਬ ਨੇ ਉਸ ਨੂੰ ਪੁੱਛਿਆ, “ਮੈਂ ਤੇਰੇ ਲਈ ਕੀ ਕਰ ਸਕਦਾ ਹਾਂ?”
15ਉਸ ਨੇ ਜਵਾਬ ਦਿੱਤਾ, “ਮੇਰੇ ਉੱਤੇ ਕੋਈ ਖਾਸ ਕਿਰਪਾ ਕਰੋ ਕਿਉਂ ਜੋ ਤੁਸੀਂ ਮੈਨੂੰ ਨੇਗੇਵ ਵਿੱਚ ਜ਼ਮੀਨ ਦਿੱਤੀ ਹੈ, ਇਸ ਲਈ ਮੈਨੂੰ ਪਾਣੀ ਦੇ ਚਸ਼ਮੇ ਵੀ ਦਿਓ।” ਇਸ ਲਈ ਕਾਲੇਬ ਨੇ ਉਸਨੂੰ ਉੱਪਰਲੇ ਅਤੇ ਹੇਠਲੇ ਪਾਣੀ ਦੇ ਚਸ਼ਮੇ ਦਿੱਤੇ।
16ਮੋਸ਼ੇਹ ਦੇ ਸਹੁਰੇ ਦੇ ਉੱਤਰਾਧਿਕਾਰੀ, ਕੇਨੀ, ਯਹੂਦਾਹ ਦੇ ਲੋਕਾਂ ਨਾਲ ਖਜ਼ੂਰ ਸ਼ਹਿਰ ਤੋਂ ਅਰਾਦ ਦੇ ਨੇੜੇ ਨੇਗੇਵ ਵਿੱਚ ਯਹੂਦਾਹ ਦੇ ਮਾਰੂਥਲ ਦੇ ਵਾਸੀਆਂ ਨਾਲ ਰਹਿਣ ਲਈ ਚਲੇ ਗਏ।
17ਤਦ ਯਹੂਦਾਹ ਦੇ ਆਦਮੀ ਸ਼ਿਮਓਨੀਆਂ ਨਾਲ ਗਏ ਅਤੇ ਸੇਫ਼ਥ ਵਿੱਚ ਰਹਿੰਦੇ ਕਨਾਨੀਆਂ ਉੱਤੇ ਹਮਲਾ ਕੀਤਾ ਅਤੇ ਉਹਨਾਂ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਇਸ ਲਈ ਇਸਨੂੰ ਹੋਰਮਾਹ ਕਿਹਾ ਜਾਂਦਾ ਸੀ।