11ਉੱਥੋਂ ਉਹਨਾਂ ਜਾ ਕੇ ਦਬੀਰ ਵਿੱਚ ਰਹਿਣ ਵਾਲੇ ਲੋਕਾਂ ਦੇ ਵਿਰੁੱਧ ਹਮਲਾ ਕੀਤਾ। ਦਬੀਰ ਦਾ ਪਹਿਲਾ ਨਾਮ ਕਿਰਯਥ-ਸੇਫਰ ਸੀ।
12ਅਤੇ ਕਾਲੇਬ ਨੇ ਕਿਹਾ, “ਮੈਂ ਆਪਣੀ ਧੀ ਅਕਸਾਹ ਨੂੰ ਉਸ ਆਦਮੀ ਨਾਲ ਵਿਆਹ ਦੇਵਾਂਗਾ ਜੋ ਕਿਰਯਥ-ਸੇਫਰ ਉੱਤੇ ਹਮਲਾ ਕਰਕੇ ਉਸ ਉੱਤੇ ਕਬਜ਼ਾ ਕਰੇ।”
13ਕਾਲੇਬ ਦੇ ਛੋਟੇ ਭਰਾ ਕੇਨਜ਼ ਦੇ ਪੁੱਤਰ ਆਥਨੀਏਲ ਨੇ ਇਸਨੂੰ ਜਿੱਤ ਲਿਆ ਅਤੇ ਇਸ ਲਈ ਕਾਲੇਬ ਨੇ ਆਪਣੀ ਧੀ ਅਕਸਾਹ ਦਾ ਵਿਆਹ ਉਸ ਨਾਲ ਕਰ ਦਿੱਤਾ।
14ਇੱਕ ਦਿਨ ਜਦੋਂ ਉਹ ਆਥਨੀਏਲ ਕੋਲ ਆਈ, ਤਾਂ ਉਸਨੇ ਉਸ ਨੂੰ ਆਪਣੇ ਪਿਤਾ ਤੋਂ ਖੇਤ ਮੰਗਣ ਲਈ ਕਿਹਾ। ਜਦੋਂ ਉਹ ਆਪਣੇ ਖੋਤੇ ਤੋਂ ਉਤਰੀ, ਕਾਲੇਬ ਨੇ ਉਸ ਨੂੰ ਪੁੱਛਿਆ, “ਮੈਂ ਤੇਰੇ ਲਈ ਕੀ ਕਰ ਸਕਦਾ ਹਾਂ?”
15ਉਸ ਨੇ ਜਵਾਬ ਦਿੱਤਾ, “ਮੇਰੇ ਉੱਤੇ ਕੋਈ ਖਾਸ ਕਿਰਪਾ ਕਰੋ ਕਿਉਂ ਜੋ ਤੁਸੀਂ ਮੈਨੂੰ ਨੇਗੇਵ ਵਿੱਚ ਜ਼ਮੀਨ ਦਿੱਤੀ ਹੈ, ਇਸ ਲਈ ਮੈਨੂੰ ਪਾਣੀ ਦੇ ਚਸ਼ਮੇ ਵੀ ਦਿਓ।” ਇਸ ਲਈ ਕਾਲੇਬ ਨੇ ਉਸਨੂੰ ਉੱਪਰਲੇ ਅਤੇ ਹੇਠਲੇ ਪਾਣੀ ਦੇ ਚਸ਼ਮੇ ਦਿੱਤੇ।