ਨਿਆਈਂ 1

ਬਿਨਯਾਮੀਨੀਆਂ ਨੇ ਯਬੂਸੀਆਂ ਨੂੰ ਨਹੀਂ ਕੱਢਿਆ, ਜੋ ਯੇਰੂਸ਼ਲੇਮ ਵਿੱਚ ਰਹਿ ਰਹੇ ਸਨ; ਅੱਜ ਤੱਕ ਯਬੂਸੀ ਉੱਥੇ ਬਿਨਯਾਮੀਨੀਆਂ ਦੇ ਨਾਲ ਰਹਿੰਦੇ ਹਨ।

Judges 1:21 (UKJV) And the children of Benjamin did not drive out the Jebusites that inhabited Jerusalem; but the Jebusites dwell with the children of Benjamin in Jerusalem unto this day.

19ਯਾਹਵੇਹ ਯਹੂਦਾਹ ਦੇ ਲੋਕਾਂ ਦੇ ਨਾਲ ਸੀ। ਉਹਨਾਂ ਨੇ ਪਹਾੜੀ ਦੇਸ਼ ਉੱਤੇ ਕਬਜ਼ਾ ਕਰ ਲਿਆ, ਪਰ ਉਹ ਲੋਕਾਂ ਨੂੰ ਮੈਦਾਨੀ ਇਲਾਕਿਆਂ ਵਿੱਚੋਂ ਭਜਾਉਣ ਵਿੱਚ ਅਸਫ਼ਲ ਰਹੇ, ਕਿਉਂਕਿ ਉਹਨਾਂ ਕੋਲ ਲੋਹੇ ਦੇ ਰੱਥ ਸਨ।

20ਜਿਵੇਂ ਮੋਸ਼ੇਹ ਨੇ ਵਾਅਦਾ ਕੀਤਾ ਸੀ, ਹੇਬਰੋਨ ਸ਼ਹਿਰ ਕਾਲੇਬ ਨੂੰ ਦਿੱਤਾ ਗਿਆ, ਅਤੇ ਉਸਨੇ ਅਨਾਕ ਦੇ ਤਿੰਨ ਪੁੱਤਰਾਂ ਨੂੰ ਕੱਢ ਦਿੱਤਾ ਸੀ।

21ਬਿਨਯਾਮੀਨੀਆਂ ਨੇ ਯਬੂਸੀਆਂ ਨੂੰ ਨਹੀਂ ਕੱਢਿਆ, ਜੋ ਯੇਰੂਸ਼ਲੇਮ ਵਿੱਚ ਰਹਿ ਰਹੇ ਸਨ; ਅੱਜ ਤੱਕ ਯਬੂਸੀ ਉੱਥੇ ਬਿਨਯਾਮੀਨੀਆਂ ਦੇ ਨਾਲ ਰਹਿੰਦੇ ਹਨ।

22ਹੁਣ ਯੋਸੇਫ਼ ਦੇ ਗੋਤਾਂ ਨੇ ਬੈਤਏਲ ਉੱਤੇ ਹਮਲਾ ਕੀਤਾ ਅਤੇ ਯਾਹਵੇਹ ਉਹਨਾਂ ਦੇ ਨਾਲ ਸੀ।

23ਜਦੋਂ ਯੋਸੇਫ਼ ਦੇ ਘਰਾਣੇ ਨੇ ਬੈਤਏਲ ਸ਼ਹਿਰ ਦੀ ਖੋਜ ਕਰਨ ਲਈ ਲੋਕ ਭੇਜੇ। ਬੈਤਏਲ ਦਾ ਪਹਿਲਾ ਨਾਮ ਲੂਜ਼ ਸੀ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.