ਨਿਆਈਂ 1

ਜਿਵੇਂ ਮੋਸ਼ੇਹ ਨੇ ਵਾਅਦਾ ਕੀਤਾ ਸੀ, ਹੇਬਰੋਨ ਸ਼ਹਿਰ ਕਾਲੇਬ ਨੂੰ ਦਿੱਤਾ ਗਿਆ, ਅਤੇ ਉਸਨੇ ਅਨਾਕ ਦੇ ਤਿੰਨ ਪੁੱਤਰਾਂ ਨੂੰ ਕੱਢ ਦਿੱਤਾ ਸੀ।

Judges 1:20 (UKJV) And they gave Hebron unto Caleb, as Moses said: and he expelled thence the three sons of Anak.

18ਯਹੂਦਾਹ ਨੇ ਗਾਜ਼ਾ, ਅਸ਼ਕਲੋਨ ਅਤੇ ਏਕਰੋਨ ਨੂੰ ਵੀ ਉਸਦੇ ਇਲਾਕੇ ਸਮੇਤ ਲੈ ਲਿਆ।

19ਯਾਹਵੇਹ ਯਹੂਦਾਹ ਦੇ ਲੋਕਾਂ ਦੇ ਨਾਲ ਸੀ। ਉਹਨਾਂ ਨੇ ਪਹਾੜੀ ਦੇਸ਼ ਉੱਤੇ ਕਬਜ਼ਾ ਕਰ ਲਿਆ, ਪਰ ਉਹ ਲੋਕਾਂ ਨੂੰ ਮੈਦਾਨੀ ਇਲਾਕਿਆਂ ਵਿੱਚੋਂ ਭਜਾਉਣ ਵਿੱਚ ਅਸਫ਼ਲ ਰਹੇ, ਕਿਉਂਕਿ ਉਹਨਾਂ ਕੋਲ ਲੋਹੇ ਦੇ ਰੱਥ ਸਨ।

20ਜਿਵੇਂ ਮੋਸ਼ੇਹ ਨੇ ਵਾਅਦਾ ਕੀਤਾ ਸੀ, ਹੇਬਰੋਨ ਸ਼ਹਿਰ ਕਾਲੇਬ ਨੂੰ ਦਿੱਤਾ ਗਿਆ, ਅਤੇ ਉਸਨੇ ਅਨਾਕ ਦੇ ਤਿੰਨ ਪੁੱਤਰਾਂ ਨੂੰ ਕੱਢ ਦਿੱਤਾ ਸੀ।

21ਬਿਨਯਾਮੀਨੀਆਂ ਨੇ ਯਬੂਸੀਆਂ ਨੂੰ ਨਹੀਂ ਕੱਢਿਆ, ਜੋ ਯੇਰੂਸ਼ਲੇਮ ਵਿੱਚ ਰਹਿ ਰਹੇ ਸਨ; ਅੱਜ ਤੱਕ ਯਬੂਸੀ ਉੱਥੇ ਬਿਨਯਾਮੀਨੀਆਂ ਦੇ ਨਾਲ ਰਹਿੰਦੇ ਹਨ।

22ਹੁਣ ਯੋਸੇਫ਼ ਦੇ ਗੋਤਾਂ ਨੇ ਬੈਤਏਲ ਉੱਤੇ ਹਮਲਾ ਕੀਤਾ ਅਤੇ ਯਾਹਵੇਹ ਉਹਨਾਂ ਦੇ ਨਾਲ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.