ਨਿਆਈਂ 1

ਹੁਣ ਯੋਸੇਫ਼ ਦੇ ਗੋਤਾਂ ਨੇ ਬੈਤਏਲ ਉੱਤੇ ਹਮਲਾ ਕੀਤਾ ਅਤੇ ਯਾਹਵੇਹ ਉਹਨਾਂ ਦੇ ਨਾਲ ਸੀ।

Judges 1:22 (UKJV) And the house of Joseph, they also went up against Bethel: and the LORD was with them.

20ਜਿਵੇਂ ਮੋਸ਼ੇਹ ਨੇ ਵਾਅਦਾ ਕੀਤਾ ਸੀ, ਹੇਬਰੋਨ ਸ਼ਹਿਰ ਕਾਲੇਬ ਨੂੰ ਦਿੱਤਾ ਗਿਆ, ਅਤੇ ਉਸਨੇ ਅਨਾਕ ਦੇ ਤਿੰਨ ਪੁੱਤਰਾਂ ਨੂੰ ਕੱਢ ਦਿੱਤਾ ਸੀ।

21ਬਿਨਯਾਮੀਨੀਆਂ ਨੇ ਯਬੂਸੀਆਂ ਨੂੰ ਨਹੀਂ ਕੱਢਿਆ, ਜੋ ਯੇਰੂਸ਼ਲੇਮ ਵਿੱਚ ਰਹਿ ਰਹੇ ਸਨ; ਅੱਜ ਤੱਕ ਯਬੂਸੀ ਉੱਥੇ ਬਿਨਯਾਮੀਨੀਆਂ ਦੇ ਨਾਲ ਰਹਿੰਦੇ ਹਨ।

22ਹੁਣ ਯੋਸੇਫ਼ ਦੇ ਗੋਤਾਂ ਨੇ ਬੈਤਏਲ ਉੱਤੇ ਹਮਲਾ ਕੀਤਾ ਅਤੇ ਯਾਹਵੇਹ ਉਹਨਾਂ ਦੇ ਨਾਲ ਸੀ।

23ਜਦੋਂ ਯੋਸੇਫ਼ ਦੇ ਘਰਾਣੇ ਨੇ ਬੈਤਏਲ ਸ਼ਹਿਰ ਦੀ ਖੋਜ ਕਰਨ ਲਈ ਲੋਕ ਭੇਜੇ। ਬੈਤਏਲ ਦਾ ਪਹਿਲਾ ਨਾਮ ਲੂਜ਼ ਸੀ,

24ਜਦ ਜਾਸੂਸਾਂ ਨੇ ਇੱਕ ਆਦਮੀ ਨੂੰ ਸ਼ਹਿਰ ਵਿੱਚੋਂ ਬਾਹਰ ਆਉਂਦੀਆਂ ਵੇਖਿਆ ਅਤੇ ਉਸ ਨੂੰ ਕਿਹਾ, “ਜੇਕਰ ਤੂੰ ਸਾਨੂੰ ਸ਼ਹਿਰ ਵਿੱਚ ਦਾਖਲ ਹੋਣ ਦਾ ਰਾਹ ਵਿਖਾਵੇ ਤਾਂ ਅਸੀਂ ਤੇਰੇ ਨਾਲ ਚੰਗਾ ਸਲੂਕ ਕਰਾਂਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.