34ਅਮੋਰੀਆਂ ਨੇ ਦਾਨੀਆਂ ਨੂੰ ਪਹਾੜੀ ਦੇਸ਼ ਵਿੱਚ ਭਜਾ ਦਿੱਤਾ, ਅਤੇ ਉਹਨਾਂ ਨੂੰ ਮੈਦਾਨ ਵਿੱਚ ਨਹੀਂ ਆਉਣ ਦਿੱਤਾ।
35ਅਤੇ ਅਮੋਰੀਆਂ ਨੇ ਵੀ ਹੇਰੇਸ ਪਰਬਤ, ਅੱਯਾਲੋਨ ਅਤੇ ਸ਼ਾਲਬੀਮ ਵਿੱਚ ਰਹਿਣ ਦਾ ਪੱਕਾ ਇਰਾਦਾ ਕੀਤਾ ਸੀ, ਪਰ ਯੋਸੇਫ਼ ਦੇ ਘਰਾਣੇ ਦਾ ਹੱਥ ਅਜਿਹਾ ਤਕੜਾ ਹੋਇਆ ਕਿ ਉਹ ਉਹਨਾਂ ਕੋਲੋ ਮਜ਼ਦੂਰੀ ਕਰਾਉਂਦੇ ਸਨ।
36ਅਤੇ ਅਮੋਰੀਆਂ ਦੇ ਦੇਸ਼ ਦੀ ਹੱਦ ਅਕਰਾਬੀਮ ਪਰਬਤ ਦੀ ਚੜ੍ਹਾਈ ਤੋਂ ਲੈ ਕੇ ਸੇਲਾ ਤੋਂ ਉੱਪਰ ਵੱਲ ਸੀ।