2ਉਸਨੇ ਤੇਈ ਸਾਲ ਇਸਰਾਏਲ ਦੀ ਅਗਵਾਈ ਕੀਤੀ, ਫਿਰ ਉਹ ਮਰ ਗਿਆ ਅਤੇ ਉਸਨੂੰ ਸ਼ਾਮੀਰ ਵਿੱਚ ਦਫ਼ਨਾਇਆ ਗਿਆ।
3ਉਸ ਦੇ ਬਾਅਦ ਗਿਲਆਦਵਾਸੀ ਵਿਚੋਂ ਯਾਈਰ ਆਇਆ, ਜਿਸ ਨੇ ਬਾਈ ਸਾਲ ਇਸਰਾਏਲ ਦੀ ਅਗਵਾਈ ਕੀਤੀ।
4ਉਸ ਦੇ ਤੀਹ ਪੁੱਤਰ ਸਨ, ਜੋ ਤੀਹ ਗਧਿਆਂ ਉੱਤੇ ਸਵਾਰ ਹੁੰਦੇ ਸਨ। ਉਨ੍ਹਾਂ ਨੇ ਗਿਲਆਦ ਦੇ ਤੀਹ ਕਸਬਿਆਂ ਉੱਤੇ ਕਬਜ਼ਾ ਕੀਤਾ, ਜਿਨ੍ਹਾਂ ਨੂੰ ਅੱਜ ਤੱਕ ਹਵਵੋਥ ਯਾਈਰ ਕਿਹਾ ਜਾਂਦਾ ਹੈ।
5ਜਦੋਂ ਯਾਈਰ ਦੀ ਮੌਤ ਹੋ ਗਈ, ਉਸਨੂੰ ਕਾਮੋਨ ਵਿੱਚ ਦਫ਼ਨਾਇਆ ਗਿਆ।
6ਫਿਰ ਇਸਰਾਏਲੀਆਂ ਨੇ ਯਾਹਵੇਹ ਦੀ ਨਿਗਾਹ ਵਿੱਚ ਬਦੀ ਕੀਤੀ। ਉਨ੍ਹਾਂ ਨੇ ਬਆਲ, ਅਸ਼ਤਾਰੋਥ, ਅਰਾਮ ਦੇ ਦੇਵਤਿਆਂ, ਸੀਦੋਨ ਦੇ ਦੇਵਤਿਆਂ, ਮੋਆਬ ਦੇ ਦੇਵਤਿਆਂ, ਅੰਮੋਨੀਆਂ ਦੇ ਦੇਵਤਿਆਂ ਅਤੇ ਫ਼ਲਿਸਤੀਆਂ ਦੇ ਦੇਵਤਿਆਂ ਦੀ ਪੂਜਾ ਕੀਤੀ ਅਤੇ ਇਸਰਾਏਲੀਆਂ ਨੇ ਯਾਹਵੇਹ ਨੂੰ ਛੱਡ ਦਿੱਤਾ ਅਤੇ ਉਸ ਦੀ ਸੇਵਾ ਨਹੀਂ ਕੀਤੀ,