ਨਿਆਈਂ 10

ਉਸ ਦੇ ਬਾਅਦ ਗਿਲਆਦਵਾਸੀ ਵਿਚੋਂ ਯਾਈਰ ਆਇਆ, ਜਿਸ ਨੇ ਬਾਈ ਸਾਲ ਇਸਰਾਏਲ ਦੀ ਅਗਵਾਈ ਕੀਤੀ।

Judges 10:3 (UKJV) And after him arose Jair, a Gileadite, and judged Israel twenty and two years.

1ਅਬੀਮੇਲੇਕ ਦੇ ਸਮੇਂ ਤੋਂ ਬਾਅਦ, ਯਿੱਸਾਕਾਰ ਦੇ ਗੋਤ ਵਿੱਚੋਂ ਇੱਕ ਤੋਲਾ ਨਾਂ ਦਾ ਆਦਮੀ, ਜੋ ਪੁਆਹ ਦਾ ਪੁੱਤਰ ਸੀ, ਤੇ ਦੋਦੋ ਦਾ ਪੋਤਰਾ ਸੀ, ਇਸਰਾਏਲ ਨੂੰ ਬਚਾਉਣ ਲਈ ਉੱਠਿਆ। ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਸ਼ਾਮੀਰ ਵਿੱਚ ਰਹਿੰਦਾ ਸੀ।

2ਉਸਨੇ ਤੇਈ ਸਾਲ ਇਸਰਾਏਲ ਦੀ ਅਗਵਾਈ ਕੀਤੀ, ਫਿਰ ਉਹ ਮਰ ਗਿਆ ਅਤੇ ਉਸਨੂੰ ਸ਼ਾਮੀਰ ਵਿੱਚ ਦਫ਼ਨਾਇਆ ਗਿਆ।

3ਉਸ ਦੇ ਬਾਅਦ ਗਿਲਆਦਵਾਸੀ ਵਿਚੋਂ ਯਾਈਰ ਆਇਆ, ਜਿਸ ਨੇ ਬਾਈ ਸਾਲ ਇਸਰਾਏਲ ਦੀ ਅਗਵਾਈ ਕੀਤੀ।

4ਉਸ ਦੇ ਤੀਹ ਪੁੱਤਰ ਸਨ, ਜੋ ਤੀਹ ਗਧਿਆਂ ਉੱਤੇ ਸਵਾਰ ਹੁੰਦੇ ਸਨ। ਉਨ੍ਹਾਂ ਨੇ ਗਿਲਆਦ ਦੇ ਤੀਹ ਕਸਬਿਆਂ ਉੱਤੇ ਕਬਜ਼ਾ ਕੀਤਾ, ਜਿਨ੍ਹਾਂ ਨੂੰ ਅੱਜ ਤੱਕ ਹਵਵੋਥ ਯਾਈਰ ਕਿਹਾ ਜਾਂਦਾ ਹੈ।

5ਜਦੋਂ ਯਾਈਰ ਦੀ ਮੌਤ ਹੋ ਗਈ, ਉਸਨੂੰ ਕਾਮੋਨ ਵਿੱਚ ਦਫ਼ਨਾਇਆ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.