ਨਿਆਈਂ 10

ਜਦੋਂ ਯਾਈਰ ਦੀ ਮੌਤ ਹੋ ਗਈ, ਉਸਨੂੰ ਕਾਮੋਨ ਵਿੱਚ ਦਫ਼ਨਾਇਆ ਗਿਆ।

Judges 10:5 (UKJV) And Jair died, and was buried in Camon.

3ਉਸ ਦੇ ਬਾਅਦ ਗਿਲਆਦਵਾਸੀ ਵਿਚੋਂ ਯਾਈਰ ਆਇਆ, ਜਿਸ ਨੇ ਬਾਈ ਸਾਲ ਇਸਰਾਏਲ ਦੀ ਅਗਵਾਈ ਕੀਤੀ।

4ਉਸ ਦੇ ਤੀਹ ਪੁੱਤਰ ਸਨ, ਜੋ ਤੀਹ ਗਧਿਆਂ ਉੱਤੇ ਸਵਾਰ ਹੁੰਦੇ ਸਨ। ਉਨ੍ਹਾਂ ਨੇ ਗਿਲਆਦ ਦੇ ਤੀਹ ਕਸਬਿਆਂ ਉੱਤੇ ਕਬਜ਼ਾ ਕੀਤਾ, ਜਿਨ੍ਹਾਂ ਨੂੰ ਅੱਜ ਤੱਕ ਹਵਵੋਥ ਯਾਈਰ ਕਿਹਾ ਜਾਂਦਾ ਹੈ।

5ਜਦੋਂ ਯਾਈਰ ਦੀ ਮੌਤ ਹੋ ਗਈ, ਉਸਨੂੰ ਕਾਮੋਨ ਵਿੱਚ ਦਫ਼ਨਾਇਆ ਗਿਆ।

6ਫਿਰ ਇਸਰਾਏਲੀਆਂ ਨੇ ਯਾਹਵੇਹ ਦੀ ਨਿਗਾਹ ਵਿੱਚ ਬਦੀ ਕੀਤੀ। ਉਨ੍ਹਾਂ ਨੇ ਬਆਲ, ਅਸ਼ਤਾਰੋਥ, ਅਰਾਮ ਦੇ ਦੇਵਤਿਆਂ, ਸੀਦੋਨ ਦੇ ਦੇਵਤਿਆਂ, ਮੋਆਬ ਦੇ ਦੇਵਤਿਆਂ, ਅੰਮੋਨੀਆਂ ਦੇ ਦੇਵਤਿਆਂ ਅਤੇ ਫ਼ਲਿਸਤੀਆਂ ਦੇ ਦੇਵਤਿਆਂ ਦੀ ਪੂਜਾ ਕੀਤੀ ਅਤੇ ਇਸਰਾਏਲੀਆਂ ਨੇ ਯਾਹਵੇਹ ਨੂੰ ਛੱਡ ਦਿੱਤਾ ਅਤੇ ਉਸ ਦੀ ਸੇਵਾ ਨਹੀਂ ਕੀਤੀ,

7ਤਦ ਯਾਹਵੇਹ ਦਾ ਕ੍ਰੋਧ ਇਸਰਾਏਲੀ ਉੱਤੇ ਭੜਕਿਆ ਅਤੇ ਉਸ ਨੇ ਉਨ੍ਹਾਂ ਨੂੰ ਫ਼ਲਿਸਤੀਆਂ ਅਤੇ ਅੰਮੋਨੀਆਂ ਦੇ ਹੱਥ ਵਿੱਚ ਕਰ ਦਿੱਤਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.