13ਅੰਮੋਨੀਆਂ ਦੇ ਰਾਜੇ ਨੇ ਯਿਫ਼ਤਾਹ ਦੇ ਸੰਦੇਸ਼ਵਾਹਕਾਂ ਨੂੰ ਉੱਤਰ ਦਿੱਤਾ, “ਜਦੋਂ ਇਸਰਾਏਲ ਮਿਸਰ ਤੋਂ ਬਾਹਰ ਆਏ, ਤਾਂ ਉਨ੍ਹਾਂ ਨੇ ਅਰਨੋਨ ਤੋਂ ਯਬੋਕ ਤੱਕ, ਯਰਦਨ ਨਦੀ ਤੱਕ ਮੇਰੀ ਧਰਤੀ ਖੋਹ ਲਈ ਸੀ ਇਸ ਲਈ ਹੁਣ ਇਸਨੂੰ ਸ਼ਾਂਤੀ ਨਾਲ ਵਾਪਸ ਕਰ ਦੇ।”
14ਯਿਫ਼ਤਾਹ ਨੇ ਅੰਮੋਨੀਆਂ ਦੇ ਰਾਜੇ ਕੋਲ ਸੰਦੇਸ਼ਵਾਹਕ ਵਾਪਸ ਭੇਜ ਕੇ,
15ਇਹ ਸੁਨੇਹਾ ਭੇਜਿਆ, “ਯਿਫ਼ਤਾਹ ਇਹ ਆਖਦਾ ਹੈ ਕਿ ਇਸਰਾਏਲ ਨੇ ਨਾ ਤਾਂ ਮੋਆਬ ਦੀ ਧਰਤੀ ਅਤੇ ਅੰਮੋਨੀਆਂ ਦੀ ਧਰਤੀ ਖੋਹੀ।
16ਪਰ ਜਦੋਂ ਉਹ ਮਿਸਰ ਤੋਂ ਬਾਹਰ ਆਏ ਤਾਂ ਇਸਰਾਏਲ ਉਜਾੜ ਵਿੱਚੋਂ ਦੀ ਹੋ ਕੇ ਲਾਲ ਸਮੁੰਦਰ ਅਤੇ ਕਾਦੇਸ਼ ਵਿੱਚ ਆਏ।
17ਤਦ ਇਸਰਾਏਲ ਨੇ ਅਦੋਮ ਦੇ ਰਾਜੇ ਕੋਲ ਇਹ ਕਹਿ ਕੇ ਸੰਦੇਸ਼ਵਾਹਕ ਭੇਜੇ, ‘ਸਾਨੂੰ ਆਪਣੇ ਦੇਸ਼ ਵਿੱਚੋਂ ਲੰਘਣ ਦੀ ਇਜਾਜ਼ਤ ਦਿਓ,’ ਪਰ ਅਦੋਮ ਦੇ ਰਾਜੇ ਨੇ ਨਾ ਸੁਣੀ। ਉਨ੍ਹਾਂ ਨੇ ਮੋਆਬ ਦੇ ਰਾਜੇ ਨੂੰ ਵੀ ਭੇਜਿਆ ਅਤੇ ਉਸਨੇ ਵੀ ਇਨਕਾਰ ਕਰ ਦਿੱਤਾ। ਇਸ ਲਈ ਇਸਰਾਏਲ ਕਾਦੇਸ਼ ਵਿੱਚ ਠਹਿਰਿਆ।