3ਇਸ ਲਈ ਯਿਫ਼ਤਾਹ ਆਪਣੇ ਭਰਾਵਾਂ ਤੋਂ ਭੱਜ ਗਿਆ ਅਤੇ ਤੋਬ ਦੇ ਦੇਸ਼ ਵਿੱਚ ਜਾ ਵੱਸਿਆ ਜਿਸ ਵਿੱਚ ਬੇਕਾਰ, ਮਾੜੇ ਲੋਕ ਉਸ ਦੇ ਸਾਥੀ ਬਣ ਗਏ, ਜੋ ਉਸ ਦੇ ਨਾਲ ਰਹਿੰਦੇ ਸਨ।
4ਕੁਝ ਸਮੇਂ ਬਾਅਦ ਜਦੋਂ ਅੰਮੋਨੀ ਇਸਰਾਏਲ ਦੇ ਵਿਰੁੱਧ ਲੜਨ ਲੱਗੇ,
5ਗਿਲਆਦ ਦੇ ਬਜ਼ੁਰਗ ਤੋਬ ਦੀ ਧਰਤੀ ਤੋਂ ਯਿਫ਼ਤਾਹ ਨੂੰ ਲੈਣ ਲਈ ਗਏ।
6ਉਨ੍ਹਾਂ ਨੇ ਯਿਫ਼ਤਾਹ ਨੂੰ ਕਿਹਾ, “ਆ, ਸਾਡਾ ਆਗੂ ਬਣ ਤਾਂ ਜੋ ਅਸੀਂ ਅੰਮੋਨੀਆਂ ਨਾਲ ਲੜ ਸਕੀਏ।”
7ਯਿਫ਼ਤਾਹ ਨੇ ਗਿਲਆਦ ਦੇ ਬਜ਼ੁਰਗ ਨੂੰ ਆਖਿਆ, “ਕੀ ਤੁਸੀਂ ਮੇਰੇ ਨਾਲ ਵੈਰ ਨਹੀਂ ਕੀਤਾ ਅਤੇ ਮੈਨੂੰ ਮੇਰੇ ਪਿਤਾ ਦੇ ਘਰੋਂ ਕੱਢ ਦਿੱਤਾ? ਤੁਸੀਂ ਹੁਣ ਮੇਰੇ ਕੋਲ ਕਿਉਂ ਆਏ ਹੋ, ਜਦੋਂ ਤੁਸੀਂ ਮੁਸੀਬਤ ਵਿੱਚ ਹੋ?”