ਨਿਆਈਂ 11

ਯਿਫ਼ਤਾਹ ਨੇ ਗਿਲਆਦ ਦੇ ਬਜ਼ੁਰਗ ਨੂੰ ਆਖਿਆ, “ਕੀ ਤੁਸੀਂ ਮੇਰੇ ਨਾਲ ਵੈਰ ਨਹੀਂ ਕੀਤਾ ਅਤੇ ਮੈਨੂੰ ਮੇਰੇ ਪਿਤਾ ਦੇ ਘਰੋਂ ਕੱਢ ਦਿੱਤਾ? ਤੁਸੀਂ ਹੁਣ ਮੇਰੇ ਕੋਲ ਕਿਉਂ ਆਏ ਹੋ, ਜਦੋਂ ਤੁਸੀਂ ਮੁਸੀਬਤ ਵਿੱਚ ਹੋ?”

Judges 11:7 (UKJV) And Jephthah said unto the elders of Gilead, Did not all of you hate me, and expel me out of my father's house? and why are all of you come unto me now when all of you are in distress?

5ਗਿਲਆਦ ਦੇ ਬਜ਼ੁਰਗ ਤੋਬ ਦੀ ਧਰਤੀ ਤੋਂ ਯਿਫ਼ਤਾਹ ਨੂੰ ਲੈਣ ਲਈ ਗਏ।

6ਉਨ੍ਹਾਂ ਨੇ ਯਿਫ਼ਤਾਹ ਨੂੰ ਕਿਹਾ, “ਆ, ਸਾਡਾ ਆਗੂ ਬਣ ਤਾਂ ਜੋ ਅਸੀਂ ਅੰਮੋਨੀਆਂ ਨਾਲ ਲੜ ਸਕੀਏ।”

7ਯਿਫ਼ਤਾਹ ਨੇ ਗਿਲਆਦ ਦੇ ਬਜ਼ੁਰਗ ਨੂੰ ਆਖਿਆ, “ਕੀ ਤੁਸੀਂ ਮੇਰੇ ਨਾਲ ਵੈਰ ਨਹੀਂ ਕੀਤਾ ਅਤੇ ਮੈਨੂੰ ਮੇਰੇ ਪਿਤਾ ਦੇ ਘਰੋਂ ਕੱਢ ਦਿੱਤਾ? ਤੁਸੀਂ ਹੁਣ ਮੇਰੇ ਕੋਲ ਕਿਉਂ ਆਏ ਹੋ, ਜਦੋਂ ਤੁਸੀਂ ਮੁਸੀਬਤ ਵਿੱਚ ਹੋ?”

8ਗਿਲਆਦ ਦੇ ਬਜ਼ੁਰਗਾਂ ਨੇ ਯਿਫ਼ਤਾਹ ਨੂੰ ਕਿਹਾ, “ਫਿਰ ਵੀ ਅਸੀਂ ਹੁਣ ਤੇਰੇ ਕੋਲ ਆਏ ਹਾਂ, ਇਸ ਲਈ ਹੁਣ ਅੰਮੋਨੀਆਂ ਨਾਲ ਲੜਨ ਲਈ ਸਾਡੇ ਨਾਲ ਆ, ਤਾਂ ਜੋ ਤੂੰ ਸਾਡਾ ਅਤੇ ਗਿਲਆਦ ਵਿੱਚ ਰਹਿਣ ਵਾਲੇ ਸਾਰੇ ਵਾਸੀਆਂ ਉੱਤੇ ਸਰਦਾਰ ਹੋਵੋਗੇ।”

9ਯਿਫ਼ਤਾਹ ਨੇ ਗਿਲਆਦ ਦੇ ਬਜ਼ੁਰਗ ਨੂੰ ਜਵਾਬ ਦਿੱਤਾ, “ਮੰਨ ਲਓ ਕਿ ਤੁਸੀਂ ਅੰਮੋਨੀਆਂ ਨਾਲ ਲੜਨ ਲਈ ਮੈਨੂੰ ਵਾਪਸ ਲੈ ਜਾਓ ਅਤੇ ਯਾਹਵੇਹ ਉਨ੍ਹਾਂ ਨੂੰ ਮੈਨੂੰ ਦੇ ਦੇਵੇ, ਕੀ ਮੈਂ ਸੱਚਮੁੱਚ ਤੁਹਾਡਾ ਮੁਖੀ ਹੋਵਾਗਾ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.