6ਉਨ੍ਹਾਂ ਨੇ ਯਿਫ਼ਤਾਹ ਨੂੰ ਕਿਹਾ, “ਆ, ਸਾਡਾ ਆਗੂ ਬਣ ਤਾਂ ਜੋ ਅਸੀਂ ਅੰਮੋਨੀਆਂ ਨਾਲ ਲੜ ਸਕੀਏ।”
7ਯਿਫ਼ਤਾਹ ਨੇ ਗਿਲਆਦ ਦੇ ਬਜ਼ੁਰਗ ਨੂੰ ਆਖਿਆ, “ਕੀ ਤੁਸੀਂ ਮੇਰੇ ਨਾਲ ਵੈਰ ਨਹੀਂ ਕੀਤਾ ਅਤੇ ਮੈਨੂੰ ਮੇਰੇ ਪਿਤਾ ਦੇ ਘਰੋਂ ਕੱਢ ਦਿੱਤਾ? ਤੁਸੀਂ ਹੁਣ ਮੇਰੇ ਕੋਲ ਕਿਉਂ ਆਏ ਹੋ, ਜਦੋਂ ਤੁਸੀਂ ਮੁਸੀਬਤ ਵਿੱਚ ਹੋ?”
8ਗਿਲਆਦ ਦੇ ਬਜ਼ੁਰਗਾਂ ਨੇ ਯਿਫ਼ਤਾਹ ਨੂੰ ਕਿਹਾ, “ਫਿਰ ਵੀ ਅਸੀਂ ਹੁਣ ਤੇਰੇ ਕੋਲ ਆਏ ਹਾਂ, ਇਸ ਲਈ ਹੁਣ ਅੰਮੋਨੀਆਂ ਨਾਲ ਲੜਨ ਲਈ ਸਾਡੇ ਨਾਲ ਆ, ਤਾਂ ਜੋ ਤੂੰ ਸਾਡਾ ਅਤੇ ਗਿਲਆਦ ਵਿੱਚ ਰਹਿਣ ਵਾਲੇ ਸਾਰੇ ਵਾਸੀਆਂ ਉੱਤੇ ਸਰਦਾਰ ਹੋਵੋਗੇ।”
9ਯਿਫ਼ਤਾਹ ਨੇ ਗਿਲਆਦ ਦੇ ਬਜ਼ੁਰਗ ਨੂੰ ਜਵਾਬ ਦਿੱਤਾ, “ਮੰਨ ਲਓ ਕਿ ਤੁਸੀਂ ਅੰਮੋਨੀਆਂ ਨਾਲ ਲੜਨ ਲਈ ਮੈਨੂੰ ਵਾਪਸ ਲੈ ਜਾਓ ਅਤੇ ਯਾਹਵੇਹ ਉਨ੍ਹਾਂ ਨੂੰ ਮੈਨੂੰ ਦੇ ਦੇਵੇ, ਕੀ ਮੈਂ ਸੱਚਮੁੱਚ ਤੁਹਾਡਾ ਮੁਖੀ ਹੋਵਾਗਾ?”
10ਗਿਲਆਦ ਦੇ ਬਜ਼ੁਰਗਾਂ ਨੇ ਯਿਫ਼ਤਾਹ ਨੂੰ ਜਵਾਬ ਦਿੱਤਾ, “ਯਾਹਵੇਹ ਸਾਡਾ ਗਵਾਹ ਹੈ, ਜਿਵੇਂ ਤੂੰ ਕਹੇਗਾ ਅਸੀਂ ਉਸੇ ਅਨੁਸਾਰ ਜ਼ਰੂਰ ਕਰਾਂਗੇ।”