ਨਿਆਈਂ 11

ਇਸ ਲਈ ਯਿਫ਼ਤਾਹ ਆਪਣੇ ਭਰਾਵਾਂ ਤੋਂ ਭੱਜ ਗਿਆ ਅਤੇ ਤੋਬ ਦੇ ਦੇਸ਼ ਵਿੱਚ ਜਾ ਵੱਸਿਆ ਜਿਸ ਵਿੱਚ ਬੇਕਾਰ, ਮਾੜੇ ਲੋਕ ਉਸ ਦੇ ਸਾਥੀ ਬਣ ਗਏ, ਜੋ ਉਸ ਦੇ ਨਾਲ ਰਹਿੰਦੇ ਸਨ।

Judges 11:3 (UKJV) Then Jephthah fled from his brethren, and dwelt in the land of Tob: and there were gathered vain men to Jephthah, and went out with him.

1ਗਿਲਆਦੀ ਯਿਫ਼ਤਾਹ ਇੱਕ ਸ਼ਕਤੀਸ਼ਾਲੀ ਯੋਧਾ ਸੀ ਅਤੇ ਉਸਦਾ ਪਿਤਾ ਗਿਲਆਦ ਸੀ, ਪਰ ਉਸਦੀ ਮਾਂ ਇੱਕ ਵੇਸਵਾ ਸੀ।

2ਗਿਲਆਦ ਦੀ ਪਤਨੀ ਨੇ ਵੀ ਉਸ ਦੇ ਪੁੱਤਰਾਂ ਨੂੰ ਜਨਮ ਦਿੱਤਾ ਅਤੇ ਜਦੋਂ ਉਹ ਵੱਡੇ ਹੋ ਗਏ, ਤਾਂ ਉਨ੍ਹਾਂ ਨੇ ਯਿਫ਼ਤਾਹ ਨੂੰ ਇਹ ਕਹਿ ਕੇ ਕੱਢ ਦਿੱਤਾ। “ਤੈਨੂੰ ਸਾਡੇ ਪਰਿਵਾਰ ਵਿੱਚ ਕੋਈ ਵਿਰਾਸਤ ਨਹੀਂ ਮਿਲੇਗੀ, ਕਿਉਂਕਿ ਤੂੰ ਕਿਸੇ ਹੋਰ ਔਰਤ ਦਾ ਪੁੱਤਰ ਹੈ।”

3ਇਸ ਲਈ ਯਿਫ਼ਤਾਹ ਆਪਣੇ ਭਰਾਵਾਂ ਤੋਂ ਭੱਜ ਗਿਆ ਅਤੇ ਤੋਬ ਦੇ ਦੇਸ਼ ਵਿੱਚ ਜਾ ਵੱਸਿਆ ਜਿਸ ਵਿੱਚ ਬੇਕਾਰ, ਮਾੜੇ ਲੋਕ ਉਸ ਦੇ ਸਾਥੀ ਬਣ ਗਏ, ਜੋ ਉਸ ਦੇ ਨਾਲ ਰਹਿੰਦੇ ਸਨ।

4ਕੁਝ ਸਮੇਂ ਬਾਅਦ ਜਦੋਂ ਅੰਮੋਨੀ ਇਸਰਾਏਲ ਦੇ ਵਿਰੁੱਧ ਲੜਨ ਲੱਗੇ,

5ਗਿਲਆਦ ਦੇ ਬਜ਼ੁਰਗ ਤੋਬ ਦੀ ਧਰਤੀ ਤੋਂ ਯਿਫ਼ਤਾਹ ਨੂੰ ਲੈਣ ਲਈ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.