1ਗਿਲਆਦੀ ਯਿਫ਼ਤਾਹ ਇੱਕ ਸ਼ਕਤੀਸ਼ਾਲੀ ਯੋਧਾ ਸੀ ਅਤੇ ਉਸਦਾ ਪਿਤਾ ਗਿਲਆਦ ਸੀ, ਪਰ ਉਸਦੀ ਮਾਂ ਇੱਕ ਵੇਸਵਾ ਸੀ।
2ਗਿਲਆਦ ਦੀ ਪਤਨੀ ਨੇ ਵੀ ਉਸ ਦੇ ਪੁੱਤਰਾਂ ਨੂੰ ਜਨਮ ਦਿੱਤਾ ਅਤੇ ਜਦੋਂ ਉਹ ਵੱਡੇ ਹੋ ਗਏ, ਤਾਂ ਉਨ੍ਹਾਂ ਨੇ ਯਿਫ਼ਤਾਹ ਨੂੰ ਇਹ ਕਹਿ ਕੇ ਕੱਢ ਦਿੱਤਾ। “ਤੈਨੂੰ ਸਾਡੇ ਪਰਿਵਾਰ ਵਿੱਚ ਕੋਈ ਵਿਰਾਸਤ ਨਹੀਂ ਮਿਲੇਗੀ, ਕਿਉਂਕਿ ਤੂੰ ਕਿਸੇ ਹੋਰ ਔਰਤ ਦਾ ਪੁੱਤਰ ਹੈ।”
3ਇਸ ਲਈ ਯਿਫ਼ਤਾਹ ਆਪਣੇ ਭਰਾਵਾਂ ਤੋਂ ਭੱਜ ਗਿਆ ਅਤੇ ਤੋਬ ਦੇ ਦੇਸ਼ ਵਿੱਚ ਜਾ ਵੱਸਿਆ ਜਿਸ ਵਿੱਚ ਬੇਕਾਰ, ਮਾੜੇ ਲੋਕ ਉਸ ਦੇ ਸਾਥੀ ਬਣ ਗਏ, ਜੋ ਉਸ ਦੇ ਨਾਲ ਰਹਿੰਦੇ ਸਨ।