8ਉਸ ਤੋਂ ਬਾਅਦ ਬੈਤਲਹਮ ਦੇ ਇਬਜ਼ਾਨ ਨੇ ਇਸਰਾਏਲ ਦੀ ਅਗਵਾਈ ਕੀਤੀ।
9ਉਸ ਦੇ ਤੀਹ ਪੁੱਤਰ ਅਤੇ ਤੀਹ ਧੀਆਂ ਸਨ। ਉਸਨੇ ਆਪਣੀਆਂ ਧੀਆਂ ਨੂੰ ਆਪਣੇ ਕਬੀਲੇ ਤੋਂ ਬਾਹਰ ਦੇ ਲੋਕਾਂ ਨਾਲ ਵਿਆਹ ਦਿੱਤਾ ਅਤੇ ਆਪਣੇ ਪੁੱਤਰਾਂ ਲਈ ਉਸਨੇ ਆਪਣੇ ਕਬੀਲੇ ਤੋਂ ਬਾਹਰੋਂ ਤੀਹ ਮੁਟਿਆਰਾਂ ਨੂੰ ਪਤਨੀਆਂ ਵਜੋਂ ਲਿਆ। ਇਬਜ਼ਾਨ ਨੇ ਸੱਤ ਸਾਲ ਇਸਰਾਏਲਆਂ ਦਾ ਨਿਆਈਂ ਬਣਿਆ ਰਿਹਾ।
10ਫਿਰ ਇਬਜ਼ਾਨ ਮਰ ਗਿਆ ਅਤੇ ਉਸਨੂੰ ਬੈਤਲਹਮ ਵਿੱਚ ਦਫ਼ਨਾਇਆ ਗਿਆ।
11ਉਸ ਤੋਂ ਬਾਅਦ ਜ਼ਬੂਲੁਨੀ ਏਲੋਨ ਨੇ ਦਸ ਸਾਲ ਇਸਰਾਏਲ ਦੀ ਅਗਵਾਈ ਕੀਤੀ।
12ਫਿਰ ਏਲੋਨ ਮਰ ਗਿਆ ਅਤੇ ਜ਼ਬੂਲੁਨ ਦੇ ਦੇਸ਼ ਅੱਯਾਲੋਨ ਵਿੱਚ ਦਫ਼ਨਾਇਆ ਗਿਆ।