6ਤਦ ਗਿਲਆਦੀਆਂ ਨੇ ਕਿਹਾ, “ਠੀਕ ਹੈ, ‘ਸ਼ਿੱਬੋਲਥ’ ਬੋਲੋ।” ਜੇ ਉਹ ਕਹਿੰਦਾ, “ਸਿੱਬੋਲਥ,” ਕਿਉਂਕਿ ਉਹ ਸ਼ਬਦ ਦਾ ਸਹੀ ਉਚਾਰਨ ਨਹੀਂ ਕਰ ਸਕਦਾ ਸੀ, ਤਾਂ ਉਹ ਉਸਨੂੰ ਫੜ੍ਹ ਕੇ ਯਰਦਨ ਦੇ ਕੰਢੇ ਕੋਲ ਵੱਢ ਸੁੱਟਦੇ ਸਨ। ਇਸ ਤਰ੍ਹਾਂ ਉਸ ਸਮੇਂ ਬਤਾਲੀ ਹਜ਼ਾਰ ਇਫ਼ਰਾਈਮੀ ਮਾਰੇ ਗਏ।
7ਯਿਫ਼ਤਾਹ ਨੇ ਛੇ ਸਾਲ ਇਸਰਾਏਲ ਦੀ ਅਗਵਾਈ ਕੀਤੀ। ਤਦ ਗਿਲਆਦੀ ਯਿਫ਼ਤਾਹ ਮਰ ਗਿਆ ਅਤੇ ਗਿਲਆਦ ਦੇ ਇੱਕ ਨਗਰ ਵਿੱਚ ਦਫ਼ਨਾਇਆ ਗਿਆ।
8ਉਸ ਤੋਂ ਬਾਅਦ ਬੈਤਲਹਮ ਦੇ ਇਬਜ਼ਾਨ ਨੇ ਇਸਰਾਏਲ ਦੀ ਅਗਵਾਈ ਕੀਤੀ।
9ਉਸ ਦੇ ਤੀਹ ਪੁੱਤਰ ਅਤੇ ਤੀਹ ਧੀਆਂ ਸਨ। ਉਸਨੇ ਆਪਣੀਆਂ ਧੀਆਂ ਨੂੰ ਆਪਣੇ ਕਬੀਲੇ ਤੋਂ ਬਾਹਰ ਦੇ ਲੋਕਾਂ ਨਾਲ ਵਿਆਹ ਦਿੱਤਾ ਅਤੇ ਆਪਣੇ ਪੁੱਤਰਾਂ ਲਈ ਉਸਨੇ ਆਪਣੇ ਕਬੀਲੇ ਤੋਂ ਬਾਹਰੋਂ ਤੀਹ ਮੁਟਿਆਰਾਂ ਨੂੰ ਪਤਨੀਆਂ ਵਜੋਂ ਲਿਆ। ਇਬਜ਼ਾਨ ਨੇ ਸੱਤ ਸਾਲ ਇਸਰਾਏਲਆਂ ਦਾ ਨਿਆਈਂ ਬਣਿਆ ਰਿਹਾ।
10ਫਿਰ ਇਬਜ਼ਾਨ ਮਰ ਗਿਆ ਅਤੇ ਉਸਨੂੰ ਬੈਤਲਹਮ ਵਿੱਚ ਦਫ਼ਨਾਇਆ ਗਿਆ।