9ਪਰਮੇਸ਼ਵਰ ਨੇ ਮਾਨੋਆਹ ਨੂੰ ਸੁਣਿਆ, ਅਤੇ ਪਰਮੇਸ਼ਵਰ ਦਾ ਦੂਤ ਉਸ ਔਰਤ ਕੋਲ ਦੁਬਾਰਾ ਆਇਆ ਜਦੋਂ ਉਹ ਖੇਤ ਵਿੱਚ ਸੀ, ਪਰ ਉਸਦਾ ਪਤੀ ਮਾਨੋਆਹ ਉਸਦੇ ਨਾਲ ਨਹੀਂ ਸੀ।
10ਉਹ ਔਰਤ ਨੇ ਛੇਤੀ ਨਾਲ ਆਪਣੇ ਪਤੀ ਨੂੰ ਜਾ ਦੱਸਿਆ ਅਤੇ ਕਿਹਾ, “ਉਹ ਮਨੁੱਖ ਜੋ ਉਸ ਦਿਨ ਮੇਰੇ ਕੋਲ ਆਇਆ ਸੀ, ਉਹ ਫਿਰ ਮੈਨੂੰ ਵਿਖਾਈ ਦਿੱਤਾ ਹੈ!”
11ਮਾਨੋਆਹ ਉੱਠਿਆ ਅਤੇ ਆਪਣੀ ਪਤਨੀ ਦੇ ਮਗਰ ਤੁਰ ਪਿਆ। ਜਦੋਂ ਉਹ ਆਦਮੀ ਕੋਲ ਆਇਆ, ਉਸਨੇ ਕਿਹਾ, “ਕੀ ਤੁਸੀਂ ਉਹ ਆਦਮੀ ਹੋ ਜਿਸਨੇ ਮੇਰੀ ਪਤਨੀ ਨਾਲ ਗੱਲ ਕੀਤੀ ਸੀ?” ਉਸਨੇ ਕਿਹਾ, “ਮੈਂ ਉਹੀ ਹਾਂ।”
12ਇਸ ਲਈ ਮਾਨੋਆਹ ਨੇ ਉਸ ਨੂੰ ਪੁੱਛਿਆ, “ਜਦੋਂ ਤੇਰੀ ਗੱਲ ਪੂਰੀ ਹੋ ਜਾਵੇ, ਤਾਂ ਉਸ ਮੁੰਡੇ ਦੇ ਜੀਵਨ ਅਤੇ ਕੰਮ ਲਈ ਕਿਸ ਨਿਯਮ ਦਾ ਪਾਲਣ ਕੀਤਾ ਜਾਵੇ?”
13ਯਾਹਵੇਹ ਦੇ ਦੂਤ ਨੇ ਮਾਨੋਆਹ ਨੂੰ ਜਵਾਬ ਦਿੱਤਾ, “ਤੇਰੀ ਪਤਨੀ ਨੂੰ ਉਹ ਸਭ ਕੁਝ ਕਰਨਾ ਚਾਹੀਦਾ ਹੈ ਜੋ ਮੈਂ ਉਸਨੂੰ ਕਿਹਾ ਹੈ।