17ਤਦ ਮਾਨੋਆਹ ਨੇ ਯਾਹਵੇਹ ਦੇ ਦੂਤ ਤੋਂ ਪੁੱਛਿਆ, “ਤੇਰਾ ਨਾਮ ਕੀ ਹੈ, ਤਾਂ ਜੋ ਜਦੋਂ ਤੇਰਾ ਬਚਨ ਪੂਰਾ ਹੋਵੇ ਤਾਂ ਅਸੀਂ ਤੇਰਾ ਆਦਰ ਕਰੀਏ?”
18ਯਾਹਵੇਹ ਦੇ ਦੂਤ ਨੇ ਜਵਾਬ ਦਿੱਤਾ, “ਤੁਸੀਂ ਮੇਰਾ ਨਾਮ ਕਿਉਂ ਪੁੱਛਦੇ ਹੋ? ਇਹ ਸਮਝ ਤੋਂ ਪਰੇ ਹੈ।”
19ਫਿਰ ਮਾਨੋਆਹ ਨੇ ਅਨਾਜ਼ ਦੀ ਭੇਟ ਸਮੇਤ ਇੱਕ ਬੱਕਰੀ ਦਾ ਬੱਚਾ ਲਿਆ ਅਤੇ ਉਸਨੂੰ ਇੱਕ ਚੱਟਾਨ ਉੱਤੇ ਯਾਹਵੇਹ ਲਈ ਚੜ੍ਹਾਇਆ ਅਤੇ ਯਾਹਵੇਹ ਨੇ ਇੱਕ ਅਦਭੁਤ ਕੰਮ ਕੀਤਾ ਜਦੋਂ ਮਾਨੋਆਹ ਅਤੇ ਉਸਦੀ ਪਤਨੀ ਨੇ ਦੇਖਿਆ:
20ਜਦੋਂ ਹੀ ਜਗਵੇਦੀ ਤੋਂ ਅੱਗ ਸਵਰਗ ਵੱਲ ਉੱਠ ਰਹੀ ਸੀ, ਯਾਹਵੇਹ ਦਾ ਦੂਤ ਅੱਗ ਵਿੱਚ ਚੜ੍ਹ ਗਿਆ। ਇਹ ਦੇਖ ਕੇ ਮਾਨੋਆਹ ਅਤੇ ਉਸ ਦੀ ਪਤਨੀ ਮੂੰਹਾਂ ਨਾਲ ਜ਼ਮੀਨ ਤੇ ਡਿੱਗ ਪਏ।
21ਜਦ ਯਾਹਵੇਹ ਦੇ ਦੂਤ ਮਾਨੋਆਹ ਅਤੇ ਉਸਦੀ ਪਤਨੀ ਨੂੰ ਦੁਬਾਰਾ ਵਿਖਾਈ ਨਹੀਂ ਦਿੱਤਾ, ਤਾਂ ਮਾਨੋਆਹ ਨੂੰ ਅਹਿਸਾਸ ਹੋਇਆ ਕਿ ਇਹ ਯਾਹਵੇਹ ਦਾ ਦੂਤ ਸੀ।