ਨਿਆਈਂ 13

ਜਦੋਂ ਹੀ ਜਗਵੇਦੀ ਤੋਂ ਅੱਗ ਸਵਰਗ ਵੱਲ ਉੱਠ ਰਹੀ ਸੀ, ਯਾਹਵੇਹ ਦਾ ਦੂਤ ਅੱਗ ਵਿੱਚ ਚੜ੍ਹ ਗਿਆ। ਇਹ ਦੇਖ ਕੇ ਮਾਨੋਆਹ ਅਤੇ ਉਸ ਦੀ ਪਤਨੀ ਮੂੰਹਾਂ ਨਾਲ ਜ਼ਮੀਨ ਤੇ ਡਿੱਗ ਪਏ।

Judges 13:20 (UKJV) For it came to pass, when the flame went up toward heaven from off the altar, that the angel of the LORD ascended in the flame of the altar. And Manoah and his wife looked on it, and fell on their faces to the ground.

18ਯਾਹਵੇਹ ਦੇ ਦੂਤ ਨੇ ਜਵਾਬ ਦਿੱਤਾ, “ਤੁਸੀਂ ਮੇਰਾ ਨਾਮ ਕਿਉਂ ਪੁੱਛਦੇ ਹੋ? ਇਹ ਸਮਝ ਤੋਂ ਪਰੇ ਹੈ।”

19ਫਿਰ ਮਾਨੋਆਹ ਨੇ ਅਨਾਜ਼ ਦੀ ਭੇਟ ਸਮੇਤ ਇੱਕ ਬੱਕਰੀ ਦਾ ਬੱਚਾ ਲਿਆ ਅਤੇ ਉਸਨੂੰ ਇੱਕ ਚੱਟਾਨ ਉੱਤੇ ਯਾਹਵੇਹ ਲਈ ਚੜ੍ਹਾਇਆ ਅਤੇ ਯਾਹਵੇਹ ਨੇ ਇੱਕ ਅਦਭੁਤ ਕੰਮ ਕੀਤਾ ਜਦੋਂ ਮਾਨੋਆਹ ਅਤੇ ਉਸਦੀ ਪਤਨੀ ਨੇ ਦੇਖਿਆ:

20ਜਦੋਂ ਹੀ ਜਗਵੇਦੀ ਤੋਂ ਅੱਗ ਸਵਰਗ ਵੱਲ ਉੱਠ ਰਹੀ ਸੀ, ਯਾਹਵੇਹ ਦਾ ਦੂਤ ਅੱਗ ਵਿੱਚ ਚੜ੍ਹ ਗਿਆ। ਇਹ ਦੇਖ ਕੇ ਮਾਨੋਆਹ ਅਤੇ ਉਸ ਦੀ ਪਤਨੀ ਮੂੰਹਾਂ ਨਾਲ ਜ਼ਮੀਨ ਤੇ ਡਿੱਗ ਪਏ।

21ਜਦ ਯਾਹਵੇਹ ਦੇ ਦੂਤ ਮਾਨੋਆਹ ਅਤੇ ਉਸਦੀ ਪਤਨੀ ਨੂੰ ਦੁਬਾਰਾ ਵਿਖਾਈ ਨਹੀਂ ਦਿੱਤਾ, ਤਾਂ ਮਾਨੋਆਹ ਨੂੰ ਅਹਿਸਾਸ ਹੋਇਆ ਕਿ ਇਹ ਯਾਹਵੇਹ ਦਾ ਦੂਤ ਸੀ।

22ਮਾਨੋਆਹ ਨੇ ਆਪਣੀ ਪਤਨੀ ਨੂੰ ਕਿਹਾ “ਅਸੀਂ ਮਰਨ ਹੀ ਵਾਲੇ ਹਾਂ! ਅਸੀਂ ਪਰਮੇਸ਼ਵਰ ਨੂੰ ਦੇਖਿਆ ਹੈ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.