20ਜਦੋਂ ਹੀ ਜਗਵੇਦੀ ਤੋਂ ਅੱਗ ਸਵਰਗ ਵੱਲ ਉੱਠ ਰਹੀ ਸੀ, ਯਾਹਵੇਹ ਦਾ ਦੂਤ ਅੱਗ ਵਿੱਚ ਚੜ੍ਹ ਗਿਆ। ਇਹ ਦੇਖ ਕੇ ਮਾਨੋਆਹ ਅਤੇ ਉਸ ਦੀ ਪਤਨੀ ਮੂੰਹਾਂ ਨਾਲ ਜ਼ਮੀਨ ਤੇ ਡਿੱਗ ਪਏ।
21ਜਦ ਯਾਹਵੇਹ ਦੇ ਦੂਤ ਮਾਨੋਆਹ ਅਤੇ ਉਸਦੀ ਪਤਨੀ ਨੂੰ ਦੁਬਾਰਾ ਵਿਖਾਈ ਨਹੀਂ ਦਿੱਤਾ, ਤਾਂ ਮਾਨੋਆਹ ਨੂੰ ਅਹਿਸਾਸ ਹੋਇਆ ਕਿ ਇਹ ਯਾਹਵੇਹ ਦਾ ਦੂਤ ਸੀ।
22ਮਾਨੋਆਹ ਨੇ ਆਪਣੀ ਪਤਨੀ ਨੂੰ ਕਿਹਾ “ਅਸੀਂ ਮਰਨ ਹੀ ਵਾਲੇ ਹਾਂ! ਅਸੀਂ ਪਰਮੇਸ਼ਵਰ ਨੂੰ ਦੇਖਿਆ ਹੈ!”
23ਪਰ ਉਸ ਦੀ ਪਤਨੀ ਨੇ ਉੱਤਰ ਦਿੱਤਾ, “ਜੇ ਯਾਹਵੇਹ ਸਾਨੂੰ ਮਾਰਨਾ ਚਾਹੁੰਦਾ, ਤਾਂ ਉਹ ਸਾਡੇ ਹੱਥੋਂ ਹੋਮ ਦੀ ਭੇਟ ਅਤੇ ਅਨਾਜ਼ ਦੀ ਭੇਟ ਨਾ ਕਬੂਲ ਕਰਦਾ, ਨਾ ਸਾਨੂੰ ਇਹ ਸਭ ਕੁਝ ਵਿਖਾਇਆ ਹੁੰਦਾ ਅਤੇ ਨਾ ਹੀ ਹੁਣ ਸਾਨੂੰ ਇਹ ਦੱਸਦਾ।”
24ਔਰਤ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਅਤੇ ਉਸਦਾ ਨਾਮ ਸਮਸੂਨ ਰੱਖਿਆ। ਉਹ ਵੱਡਾ ਹੋਇਆ ਅਤੇ ਯਾਹਵੇਹ ਨੇ ਉਸਨੂੰ ਅਸੀਸ ਦਿੱਤੀ,