ਨਿਆਈਂ 13

ਪਰ ਉਸ ਦੀ ਪਤਨੀ ਨੇ ਉੱਤਰ ਦਿੱਤਾ, “ਜੇ ਯਾਹਵੇਹ ਸਾਨੂੰ ਮਾਰਨਾ ਚਾਹੁੰਦਾ, ਤਾਂ ਉਹ ਸਾਡੇ ਹੱਥੋਂ ਹੋਮ ਦੀ ਭੇਟ ਅਤੇ ਅਨਾਜ਼ ਦੀ ਭੇਟ ਨਾ ਕਬੂਲ ਕਰਦਾ, ਨਾ ਸਾਨੂੰ ਇਹ ਸਭ ਕੁਝ ਵਿਖਾਇਆ ਹੁੰਦਾ ਅਤੇ ਨਾ ਹੀ ਹੁਣ ਸਾਨੂੰ ਇਹ ਦੱਸਦਾ।”

Judges 13:23 (UKJV) But his wife said unto him, If the LORD were pleased to kill us, he would not have received a burnt offering and a food offering at our hands, neither would he have showed us all these things, nor would as at this time have told us such things as these.

21ਜਦ ਯਾਹਵੇਹ ਦੇ ਦੂਤ ਮਾਨੋਆਹ ਅਤੇ ਉਸਦੀ ਪਤਨੀ ਨੂੰ ਦੁਬਾਰਾ ਵਿਖਾਈ ਨਹੀਂ ਦਿੱਤਾ, ਤਾਂ ਮਾਨੋਆਹ ਨੂੰ ਅਹਿਸਾਸ ਹੋਇਆ ਕਿ ਇਹ ਯਾਹਵੇਹ ਦਾ ਦੂਤ ਸੀ।

22ਮਾਨੋਆਹ ਨੇ ਆਪਣੀ ਪਤਨੀ ਨੂੰ ਕਿਹਾ “ਅਸੀਂ ਮਰਨ ਹੀ ਵਾਲੇ ਹਾਂ! ਅਸੀਂ ਪਰਮੇਸ਼ਵਰ ਨੂੰ ਦੇਖਿਆ ਹੈ!”

23ਪਰ ਉਸ ਦੀ ਪਤਨੀ ਨੇ ਉੱਤਰ ਦਿੱਤਾ, “ਜੇ ਯਾਹਵੇਹ ਸਾਨੂੰ ਮਾਰਨਾ ਚਾਹੁੰਦਾ, ਤਾਂ ਉਹ ਸਾਡੇ ਹੱਥੋਂ ਹੋਮ ਦੀ ਭੇਟ ਅਤੇ ਅਨਾਜ਼ ਦੀ ਭੇਟ ਨਾ ਕਬੂਲ ਕਰਦਾ, ਨਾ ਸਾਨੂੰ ਇਹ ਸਭ ਕੁਝ ਵਿਖਾਇਆ ਹੁੰਦਾ ਅਤੇ ਨਾ ਹੀ ਹੁਣ ਸਾਨੂੰ ਇਹ ਦੱਸਦਾ।”

24ਔਰਤ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਅਤੇ ਉਸਦਾ ਨਾਮ ਸਮਸੂਨ ਰੱਖਿਆ। ਉਹ ਵੱਡਾ ਹੋਇਆ ਅਤੇ ਯਾਹਵੇਹ ਨੇ ਉਸਨੂੰ ਅਸੀਸ ਦਿੱਤੀ,

25ਉਸ ਸਮੇਂ ਯਾਹਵੇਹ ਦਾ ਆਤਮਾ ਉਸ ਨੂੰ ਮਹਨੇਹ-ਦਾਨ ਵਿੱਚ, ਜੋ ਜ਼ੋਰਾਹ ਅਤੇ ਅਸ਼ਤਾਓਲ ਦੇ ਵਿਚਕਾਰ ਹੈ, ਉਕਸਾਉਣ ਲੱਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.