ਨਿਆਈਂ 13

ਦਾਨ ਦੇ ਟੱਬਰ ਵਿੱਚੋਂ ਮਾਨੋਆਹ ਨਾਮ ਦਾ ਇੱਕ ਆਦਮੀ ਸੀ ਜੋ ਜ਼ੋਰਾਹ ਦਾ ਰਹਿਣ ਵਾਲਾ ਸੀ। ਉਸ ਦੀ ਪਤਨੀ ਬੇ-ਔਲਾਦ ਸੀ ਅਤੇ ਜਨਮ ਦੇਣ ਵਿੱਚ ਅਯੋਗ ਸੀ।

Judges 13:2 (UKJV) And there was a certain man of Zorah, of the family of the Danites, whose name was Manoah; and his wife was barren, and bare not.

1ਫਿਰ ਇਸਰਾਏਲੀਆਂ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ, ਇਸ ਲਈ ਯਾਹਵੇਹ ਨੇ ਉਨ੍ਹਾਂ ਨੂੰ ਚਾਲੀ ਸਾਲਾਂ ਲਈ ਫ਼ਲਿਸਤੀਆਂ ਦੇ ਹੱਥ ਵਿੱਚ ਕਰ ਦਿੱਤਾ।

2ਦਾਨ ਦੇ ਟੱਬਰ ਵਿੱਚੋਂ ਮਾਨੋਆਹ ਨਾਮ ਦਾ ਇੱਕ ਆਦਮੀ ਸੀ ਜੋ ਜ਼ੋਰਾਹ ਦਾ ਰਹਿਣ ਵਾਲਾ ਸੀ। ਉਸ ਦੀ ਪਤਨੀ ਬੇ-ਔਲਾਦ ਸੀ ਅਤੇ ਜਨਮ ਦੇਣ ਵਿੱਚ ਅਯੋਗ ਸੀ।

3ਯਾਹਵੇਹ ਦੇ ਦੂਤ ਨੇ ਦਰਸ਼ਨ ਦੇ ਕੇ ਉਸ ਨੂੰ ਆਖਿਆ, “ਤੂੰ ਬਾਂਝ ਅਤੇ ਬੇ-ਔਲਾਦ ਹੈ, ਪਰ ਤੂੰ ਗਰਭਵਤੀ ਹੋਣ ਵਾਲੀ ਹੈ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ।

4ਹੁਣ ਇਸ ਗੱਲ ਨੂੰ ਧਿਆਨ ਵਿੱਚ ਰੱਖ ਕਿ ਤੂੰ ਕੋਈ ਦਾਖ਼ਰਸ ਜਾਂ ਨਸ਼ੇ ਵਾਲੀ ਕੋਈ ਹੋਰ ਚੀਜ਼ ਨਾ ਪੀਵੀ ਅਤੇ ਤੂੰ ਕੋਈ ਅਸ਼ੁੱਧ ਚੀਜ਼ ਨਾ ਖਾਵੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.