ਨਿਆਈਂ 13

ਯਾਹਵੇਹ ਦੇ ਦੂਤ ਨੇ ਦਰਸ਼ਨ ਦੇ ਕੇ ਉਸ ਨੂੰ ਆਖਿਆ, “ਤੂੰ ਬਾਂਝ ਅਤੇ ਬੇ-ਔਲਾਦ ਹੈ, ਪਰ ਤੂੰ ਗਰਭਵਤੀ ਹੋਣ ਵਾਲੀ ਹੈ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ।

Judges 13:3 (UKJV) And the angel of the LORD appeared unto the woman, and said unto her, Behold now, you are barren, and bear not: but you shall conceive, and bear a son.

1ਫਿਰ ਇਸਰਾਏਲੀਆਂ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ, ਇਸ ਲਈ ਯਾਹਵੇਹ ਨੇ ਉਨ੍ਹਾਂ ਨੂੰ ਚਾਲੀ ਸਾਲਾਂ ਲਈ ਫ਼ਲਿਸਤੀਆਂ ਦੇ ਹੱਥ ਵਿੱਚ ਕਰ ਦਿੱਤਾ।

2ਦਾਨ ਦੇ ਟੱਬਰ ਵਿੱਚੋਂ ਮਾਨੋਆਹ ਨਾਮ ਦਾ ਇੱਕ ਆਦਮੀ ਸੀ ਜੋ ਜ਼ੋਰਾਹ ਦਾ ਰਹਿਣ ਵਾਲਾ ਸੀ। ਉਸ ਦੀ ਪਤਨੀ ਬੇ-ਔਲਾਦ ਸੀ ਅਤੇ ਜਨਮ ਦੇਣ ਵਿੱਚ ਅਯੋਗ ਸੀ।

3ਯਾਹਵੇਹ ਦੇ ਦੂਤ ਨੇ ਦਰਸ਼ਨ ਦੇ ਕੇ ਉਸ ਨੂੰ ਆਖਿਆ, “ਤੂੰ ਬਾਂਝ ਅਤੇ ਬੇ-ਔਲਾਦ ਹੈ, ਪਰ ਤੂੰ ਗਰਭਵਤੀ ਹੋਣ ਵਾਲੀ ਹੈ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ।

4ਹੁਣ ਇਸ ਗੱਲ ਨੂੰ ਧਿਆਨ ਵਿੱਚ ਰੱਖ ਕਿ ਤੂੰ ਕੋਈ ਦਾਖ਼ਰਸ ਜਾਂ ਨਸ਼ੇ ਵਾਲੀ ਕੋਈ ਹੋਰ ਚੀਜ਼ ਨਾ ਪੀਵੀ ਅਤੇ ਤੂੰ ਕੋਈ ਅਸ਼ੁੱਧ ਚੀਜ਼ ਨਾ ਖਾਵੀਂ।

5ਤੂੰ ਗਰਭਵਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ। ਉਸ ਦੇ ਸਿਰ ਉੱਤੇ ਕਦੇ ਵੀ ਉਸਤਰਾ ਨਾ ਲੱਗੇ ਕਿਉਂਕਿ ਲੜਕਾ ਇੱਕ ਨਜ਼ੀਰ ਹੋਵੇਗਾ, ਗਰਭ ਤੋਂ ਹੀ ਪਰਮੇਸ਼ਵਰ ਨੂੰ ਸਮਰਪਿਤ ਹੋਵੇਗਾ। ਉਹ ਇਸਰਾਏਲ ਨੂੰ ਫ਼ਲਿਸਤੀਆਂ ਦੇ ਹੱਥੋਂ ਛੁਡਾਉਣ ਲਈ ਅਗਵਾਈ ਕਰੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.