ਨਿਆਈਂ 16

ਜਦੋਂ ਦਲੀਲਾਹ ਨੇ ਦੇਖਿਆ ਕਿ ਉਸਨੇ ਉਸਨੂੰ ਸਭ ਕੁਝ ਦੱਸ ਦਿੱਤਾ ਹੈ, ਤਾਂ ਉਸਨੇ ਫ਼ਲਿਸਤੀਆਂ ਦੇ ਹਾਕਮਾਂ ਨੂੰ ਸੁਨੇਹਾ ਭੇਜਿਆ, “ਇੱਕ ਵਾਰ ਫਿਰ ਵਾਪਸ ਆਓ; ਉਸਨੇ ਮੈਨੂੰ ਸਭ ਕੁਝ ਦੱਸ ਦਿੱਤਾ ਹੈ।” ਇਸ ਲਈ ਫ਼ਲਿਸਤੀਆਂ ਦੇ ਹਾਕਮ ਆਪਣੇ ਹੱਥਾਂ ਵਿੱਚ ਚਾਂਦੀ ਲੈ ਕੇ ਵਾਪਸ ਪਰਤ ਆਏ।

Judges 16:18 (UKJV) And when Delilah saw that he had told her all his heart, she sent and called for the lords of the Philistines, saying, Come up this once, for he has showed me all his heart. Then the lords of the Philistines came up unto her, and brought money in their hand.

16ਅਜਿਹੀ ਤੰਗੀ ਨਾਲ ਉਸਨੇ ਉਸਨੂੰ ਦਿਨੋ-ਦਿਨ ਉਕਸਾਇਆ ਜਦੋਂ ਤੱਕ ਉਹ ਇਸ ਨਾਲ ਤੰਗ ਨਹੀਂ ਹੋ ਗਿਆ।

17ਇਸ ਲਈ ਅੰਤ ਵਿੱਚ ਉਸਨੇ ਉਸਨੂੰ ਸਭ ਕੁਝ ਦੱਸ ਦਿੱਤਾ। ਉਸ ਨੇ ਕਿਹਾ, “ਮੇਰੇ ਸਿਰ ਉੱਤੇ ਕਦੇ ਵੀ ਉਸਤਰਾ ਨਹੀਂ ਫਿਰਿਆ, ਕਿਉਂਕਿ ਮੈਂ ਆਪਣੀ ਮਾਂ ਦੀ ਕੁੱਖ ਤੋਂ ਹੀ ਪਰਮੇਸ਼ਵਰ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਮੈਂ ਇੱਕ ਨਜ਼ੀਰ ਹਾਂ। ਜੇਕਰ ਮੇਰਾ ਸਿਰ ਮੁੰਨ ਦਿੱਤਾ ਜਾਵੇ, ਤਾਂ ਮੇਰੀ ਤਾਕਤ ਮੇਰੇ ਤੋਂ ਦੂਰ ਹੋ ਜਾਵੇਗੀ, ਅਤੇ ਮੈਂ ਸਧਾਰਨ ਆਦਮੀ ਵਾਂਗ ਕਮਜ਼ੋਰ ਹੋ ਜਾਵਾਂਗਾ।”

18ਜਦੋਂ ਦਲੀਲਾਹ ਨੇ ਦੇਖਿਆ ਕਿ ਉਸਨੇ ਉਸਨੂੰ ਸਭ ਕੁਝ ਦੱਸ ਦਿੱਤਾ ਹੈ, ਤਾਂ ਉਸਨੇ ਫ਼ਲਿਸਤੀਆਂ ਦੇ ਹਾਕਮਾਂ ਨੂੰ ਸੁਨੇਹਾ ਭੇਜਿਆ, “ਇੱਕ ਵਾਰ ਫਿਰ ਵਾਪਸ ਆਓ; ਉਸਨੇ ਮੈਨੂੰ ਸਭ ਕੁਝ ਦੱਸ ਦਿੱਤਾ ਹੈ।” ਇਸ ਲਈ ਫ਼ਲਿਸਤੀਆਂ ਦੇ ਹਾਕਮ ਆਪਣੇ ਹੱਥਾਂ ਵਿੱਚ ਚਾਂਦੀ ਲੈ ਕੇ ਵਾਪਸ ਪਰਤ ਆਏ।

19ਉਸ ਨੇ ਸਮਸੂਨ ਨੂੰ ਆਪਣੀ ਗੋਦ ਵਿੱਚ ਸਵਾਉਣ ਤੋਂ ਬਾਅਦ, ਉਸਨੇ ਕਿਸੇ ਨੂੰ ਉਸਦੇ ਵਾਲਾਂ ਦੀਆਂ ਸੱਤ ਲਟਾ ਨੂੰ ਕੱਟਣ ਲਈ ਬੁਲਾਇਆ, ਅਤੇ ਇਸ ਤਰ੍ਹਾਂ ਉਸਨੂੰ ਆਪਣੇ ਅਧੀਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸਦਾ ਜ਼ੋਰ ਉਸ ਕੋਲੋ ਜਾਂਦਾ ਰਿਹਾ।

20ਤਦ ਉਸਨੇ ਪੁਕਾਰਿਆ, “ਹੇ ਸਮਸੂਨ, ਫ਼ਲਿਸਤੀ ਤੇਰੇ ਉੱਤੇ ਚੜ੍ਹ ਆਏ ਹਨ!” ਉਹ ਆਪਣੀ ਨੀਂਦ ਤੋਂ ਜਾਗਿਆ ਅਤੇ ਸੋਚਿਆ, “ਮੈਂ ਪਹਿਲਾਂ ਵਾਂਗ ਬਾਹਰ ਜਾਵਾਂਗਾ ਅਤੇ ਆਪਣੇ ਆਪ ਨੂੰ ਹਿਲਾ ਕੇ ਖੋਲ੍ਹ ਲਵਾਂਗਾ।” ਪਰ ਉਹ ਨਹੀਂ ਜਾਣਦਾ ਸੀ ਕਿ ਯਾਹਵੇਹ ਨੇ ਉਸਨੂੰ ਛੱਡ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.