18ਜਦੋਂ ਦਲੀਲਾਹ ਨੇ ਦੇਖਿਆ ਕਿ ਉਸਨੇ ਉਸਨੂੰ ਸਭ ਕੁਝ ਦੱਸ ਦਿੱਤਾ ਹੈ, ਤਾਂ ਉਸਨੇ ਫ਼ਲਿਸਤੀਆਂ ਦੇ ਹਾਕਮਾਂ ਨੂੰ ਸੁਨੇਹਾ ਭੇਜਿਆ, “ਇੱਕ ਵਾਰ ਫਿਰ ਵਾਪਸ ਆਓ; ਉਸਨੇ ਮੈਨੂੰ ਸਭ ਕੁਝ ਦੱਸ ਦਿੱਤਾ ਹੈ।” ਇਸ ਲਈ ਫ਼ਲਿਸਤੀਆਂ ਦੇ ਹਾਕਮ ਆਪਣੇ ਹੱਥਾਂ ਵਿੱਚ ਚਾਂਦੀ ਲੈ ਕੇ ਵਾਪਸ ਪਰਤ ਆਏ।
19ਉਸ ਨੇ ਸਮਸੂਨ ਨੂੰ ਆਪਣੀ ਗੋਦ ਵਿੱਚ ਸਵਾਉਣ ਤੋਂ ਬਾਅਦ, ਉਸਨੇ ਕਿਸੇ ਨੂੰ ਉਸਦੇ ਵਾਲਾਂ ਦੀਆਂ ਸੱਤ ਲਟਾ ਨੂੰ ਕੱਟਣ ਲਈ ਬੁਲਾਇਆ, ਅਤੇ ਇਸ ਤਰ੍ਹਾਂ ਉਸਨੂੰ ਆਪਣੇ ਅਧੀਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸਦਾ ਜ਼ੋਰ ਉਸ ਕੋਲੋ ਜਾਂਦਾ ਰਿਹਾ।
20ਤਦ ਉਸਨੇ ਪੁਕਾਰਿਆ, “ਹੇ ਸਮਸੂਨ, ਫ਼ਲਿਸਤੀ ਤੇਰੇ ਉੱਤੇ ਚੜ੍ਹ ਆਏ ਹਨ!” ਉਹ ਆਪਣੀ ਨੀਂਦ ਤੋਂ ਜਾਗਿਆ ਅਤੇ ਸੋਚਿਆ, “ਮੈਂ ਪਹਿਲਾਂ ਵਾਂਗ ਬਾਹਰ ਜਾਵਾਂਗਾ ਅਤੇ ਆਪਣੇ ਆਪ ਨੂੰ ਹਿਲਾ ਕੇ ਖੋਲ੍ਹ ਲਵਾਂਗਾ।” ਪਰ ਉਹ ਨਹੀਂ ਜਾਣਦਾ ਸੀ ਕਿ ਯਾਹਵੇਹ ਨੇ ਉਸਨੂੰ ਛੱਡ ਦਿੱਤਾ ਸੀ।
21ਤਦ ਫ਼ਲਿਸਤੀਆਂ ਨੇ ਉਸ ਨੂੰ ਫੜ ਲਿਆ ਅਤੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ ਅਤੇ ਗਾਜ਼ਾ ਵਿੱਚ ਲੈ ਗਏ। ਉਨ੍ਹਾਂ ਨੇ ਉਸਨੂੰ ਪਿੱਤਲ ਦੀਆਂ ਬੇੜੀਆਂ ਨਾਲ ਬੰਨ੍ਹ ਕੇ ਕੈਦਖ਼ਾਨੇ ਵਿੱਚ ਪਾ ਦਿੱਤਾ ਅਤੇ ਉਹ ਉੱਥੇ ਚੱਕੀ ਪੀਸਦਾ ਹੁੰਦਾ ਸੀ।
22ਪਰ ਉਸ ਦੇ ਸਿਰ ਦੇ ਵਾਲ ਮੁੰਨਣ ਤੋਂ ਬਾਅਦ ਦੁਬਾਰਾ ਉੱਗਣੇ ਸ਼ੁਰੂ ਹੋ ਗਏ।