ਨਿਆਈਂ 16

ਹੁਣ ਫ਼ਲਿਸਤੀਆਂ ਦੇ ਹਾਕਮ ਆਪਣੇ ਦੇਵਤੇ ਦਾਗੋਨ ਨੂੰ ਇੱਕ ਵੱਡੀ ਬਲੀ ਚੜ੍ਹਾਉਣ ਅਤੇ ਖੁਸ਼ੀ ਮਨਾਉਣ ਲਈ ਇਕੱਠੇ ਹੋਏ, “ਕਿ ਸਾਡੇ ਦੇਵਤੇ ਨੇ ਸਾਡੇ ਦੁਸ਼ਮਣ ਸਮਸੂਨ ਨੂੰ ਸਾਡੇ ਹੱਥਾਂ ਵਿੱਚ ਕਰ ਦਿੱਤਾ ਹੈ।”

Judges 16:23 (UKJV) Then the lords of the Philistines gathered them together in order to offer a great sacrifice unto Dagon their god, and to rejoice: for they said, Our god has delivered Samson our enemy into our hand.

21ਤਦ ਫ਼ਲਿਸਤੀਆਂ ਨੇ ਉਸ ਨੂੰ ਫੜ ਲਿਆ ਅਤੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ ਅਤੇ ਗਾਜ਼ਾ ਵਿੱਚ ਲੈ ਗਏ। ਉਨ੍ਹਾਂ ਨੇ ਉਸਨੂੰ ਪਿੱਤਲ ਦੀਆਂ ਬੇੜੀਆਂ ਨਾਲ ਬੰਨ੍ਹ ਕੇ ਕੈਦਖ਼ਾਨੇ ਵਿੱਚ ਪਾ ਦਿੱਤਾ ਅਤੇ ਉਹ ਉੱਥੇ ਚੱਕੀ ਪੀਸਦਾ ਹੁੰਦਾ ਸੀ।

22ਪਰ ਉਸ ਦੇ ਸਿਰ ਦੇ ਵਾਲ ਮੁੰਨਣ ਤੋਂ ਬਾਅਦ ਦੁਬਾਰਾ ਉੱਗਣੇ ਸ਼ੁਰੂ ਹੋ ਗਏ।

23ਹੁਣ ਫ਼ਲਿਸਤੀਆਂ ਦੇ ਹਾਕਮ ਆਪਣੇ ਦੇਵਤੇ ਦਾਗੋਨ ਨੂੰ ਇੱਕ ਵੱਡੀ ਬਲੀ ਚੜ੍ਹਾਉਣ ਅਤੇ ਖੁਸ਼ੀ ਮਨਾਉਣ ਲਈ ਇਕੱਠੇ ਹੋਏ, “ਕਿ ਸਾਡੇ ਦੇਵਤੇ ਨੇ ਸਾਡੇ ਦੁਸ਼ਮਣ ਸਮਸੂਨ ਨੂੰ ਸਾਡੇ ਹੱਥਾਂ ਵਿੱਚ ਕਰ ਦਿੱਤਾ ਹੈ।”

24ਜਦੋਂ ਲੋਕਾਂ ਨੇ ਉਸ ਨੂੰ ਦੇਖਿਆ, ਤਾਂ ਉਨ੍ਹਾਂ ਨੇ ਆਪਣੇ ਦੇਵਤੇ ਦੀ ਉਸਤਤ ਕੀਤੀ ਅਤੇ ਕਿਹਾ, “ਸਾਡੇ ਦੇਵਤੇ ਨੇ ਸਾਡੇ ਦੁਸ਼ਮਣ ਨੂੰ ਸਾਡੇ ਹੱਥਾਂ ਵਿੱਚ ਦੇ ਦਿੱਤਾ ਹੈ, ਜਿਸ ਨੇ ਸਾਡੀ ਧਰਤੀ ਨੂੰ ਉਜਾੜ ਦਿੱਤਾ ਅਤੇ ਸਾਡੇ ਵਿੱਚੋਂ ਬਹੁਤ ਸਾਰਿਆ ਨੂੰ ਮਾਰ ਵੀ ਦਿੱਤਾ ਸੀ।”

25ਤਦ ਅਜਿਹਾ ਹੋਇਆ ਜਦੋਂ ਉਹ ਅਨੰਦ ਕਰ ਰਹੇ ਸਨ, ਤਾਂ ਉਨ੍ਹਾਂ ਨੇ ਕਿਹਾ, “ਸਮਸੂਨ ਨੂੰ ਬੁਲਾਓ ਜੋ ਸਾਡੇ ਅੱਗੇ ਤਮਾਸ਼ਾ ਕਰੇ।” ਇਸ ਲਈ ਉਨ੍ਹਾਂ ਨੇ ਸਮਸੂਨ ਨੂੰ ਕੈਦਖ਼ਾਨੇ ਵਿੱਚੋਂ ਬੁਲਾਇਆ ਅਤੇ ਉਹ ਉਨ੍ਹਾਂ ਅੱਗੇ ਤਮਾਸਾ ਕਰਨ ਲੱਗਾ। ਉਨ੍ਹਾਂ ਨੇ ਉਸਨੂੰ ਦੋ ਥੰਮ੍ਹਾਂ ਦੇ ਵਿੱਚਕਾਰ ਉਸ ਨੂੰ ਖੜ੍ਹਾਂ ਕਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.