ਨਿਆਈਂ 16

ਤਦ ਅਜਿਹਾ ਹੋਇਆ ਜਦੋਂ ਉਹ ਅਨੰਦ ਕਰ ਰਹੇ ਸਨ, ਤਾਂ ਉਨ੍ਹਾਂ ਨੇ ਕਿਹਾ, “ਸਮਸੂਨ ਨੂੰ ਬੁਲਾਓ ਜੋ ਸਾਡੇ ਅੱਗੇ ਤਮਾਸ਼ਾ ਕਰੇ।” ਇਸ ਲਈ ਉਨ੍ਹਾਂ ਨੇ ਸਮਸੂਨ ਨੂੰ ਕੈਦਖ਼ਾਨੇ ਵਿੱਚੋਂ ਬੁਲਾਇਆ ਅਤੇ ਉਹ ਉਨ੍ਹਾਂ ਅੱਗੇ ਤਮਾਸਾ ਕਰਨ ਲੱਗਾ। ਉਨ੍ਹਾਂ ਨੇ ਉਸਨੂੰ ਦੋ ਥੰਮ੍ਹਾਂ ਦੇ ਵਿੱਚਕਾਰ ਉਸ ਨੂੰ ਖੜ੍ਹਾਂ ਕਰ ਦਿੱਤਾ।

Judges 16:25 (UKJV) And it came to pass, when their hearts were merry, that they said, Call for Samson, that he may make us sport. And they called for Samson out of the prison house; and he made them sport: and they set him between the pillars.

23ਹੁਣ ਫ਼ਲਿਸਤੀਆਂ ਦੇ ਹਾਕਮ ਆਪਣੇ ਦੇਵਤੇ ਦਾਗੋਨ ਨੂੰ ਇੱਕ ਵੱਡੀ ਬਲੀ ਚੜ੍ਹਾਉਣ ਅਤੇ ਖੁਸ਼ੀ ਮਨਾਉਣ ਲਈ ਇਕੱਠੇ ਹੋਏ, “ਕਿ ਸਾਡੇ ਦੇਵਤੇ ਨੇ ਸਾਡੇ ਦੁਸ਼ਮਣ ਸਮਸੂਨ ਨੂੰ ਸਾਡੇ ਹੱਥਾਂ ਵਿੱਚ ਕਰ ਦਿੱਤਾ ਹੈ।”

24ਜਦੋਂ ਲੋਕਾਂ ਨੇ ਉਸ ਨੂੰ ਦੇਖਿਆ, ਤਾਂ ਉਨ੍ਹਾਂ ਨੇ ਆਪਣੇ ਦੇਵਤੇ ਦੀ ਉਸਤਤ ਕੀਤੀ ਅਤੇ ਕਿਹਾ, “ਸਾਡੇ ਦੇਵਤੇ ਨੇ ਸਾਡੇ ਦੁਸ਼ਮਣ ਨੂੰ ਸਾਡੇ ਹੱਥਾਂ ਵਿੱਚ ਦੇ ਦਿੱਤਾ ਹੈ, ਜਿਸ ਨੇ ਸਾਡੀ ਧਰਤੀ ਨੂੰ ਉਜਾੜ ਦਿੱਤਾ ਅਤੇ ਸਾਡੇ ਵਿੱਚੋਂ ਬਹੁਤ ਸਾਰਿਆ ਨੂੰ ਮਾਰ ਵੀ ਦਿੱਤਾ ਸੀ।”

25ਤਦ ਅਜਿਹਾ ਹੋਇਆ ਜਦੋਂ ਉਹ ਅਨੰਦ ਕਰ ਰਹੇ ਸਨ, ਤਾਂ ਉਨ੍ਹਾਂ ਨੇ ਕਿਹਾ, “ਸਮਸੂਨ ਨੂੰ ਬੁਲਾਓ ਜੋ ਸਾਡੇ ਅੱਗੇ ਤਮਾਸ਼ਾ ਕਰੇ।” ਇਸ ਲਈ ਉਨ੍ਹਾਂ ਨੇ ਸਮਸੂਨ ਨੂੰ ਕੈਦਖ਼ਾਨੇ ਵਿੱਚੋਂ ਬੁਲਾਇਆ ਅਤੇ ਉਹ ਉਨ੍ਹਾਂ ਅੱਗੇ ਤਮਾਸਾ ਕਰਨ ਲੱਗਾ। ਉਨ੍ਹਾਂ ਨੇ ਉਸਨੂੰ ਦੋ ਥੰਮ੍ਹਾਂ ਦੇ ਵਿੱਚਕਾਰ ਉਸ ਨੂੰ ਖੜ੍ਹਾਂ ਕਰ ਦਿੱਤਾ।

26ਸਮਸੂਨ ਨੇ ਉਸ ਨੌਕਰ ਨੂੰ ਕਿਹਾ ਜਿਸਨੇ ਉਸਦਾ ਹੱਥ ਫੜਿਆ ਹੋਇਆ ਸੀ, “ਮੈਨੂੰ ਉਨ੍ਹਾਂ ਥੰਮ੍ਹਾਂ ਤੇ ਹੱਥ ਰੱਖ ਲੈਣ ਦੇ ਜਿੱਥੇ ਮੈਂ ਮੰਦਰ ਨੂੰ ਸਹਾਰਾ ਦੇਣ ਵਾਲੇ ਥੰਮ੍ਹਾਂ ਨੂੰ ਮਹਿਸੂਸ ਕਰ ਸਕਾਂ, ਤਾਂ ਜੋ ਮੈਂ ਉਹਨਾਂ ਦੇ ਵਿਰੁੱਧ ਝੁਕ ਸਕਾਂ।”

27ਹੁਣ ਮੰਦਰ ਵਿੱਚ ਮਰਦਾਂ ਅਤੇ ਔਰਤਾਂ ਦੀ ਭੀੜ ਸੀ; ਫ਼ਲਿਸਤੀਆਂ ਦੇ ਸਾਰੇ ਹਾਕਮ ਉੱਥੇ ਸਨ ਅਤੇ ਛੱਤ ਉੱਤੇ ਤਿੰਨ ਹਜ਼ਾਰ ਦੇ ਕਰੀਬ ਆਦਮੀ ਅਤੇ ਔਰਤਾਂ ਸਨ, ਜੋ ਸਮਸੂਨ ਨੂੰ ਤਮਾਸਾ ਕਰਦੇ ਦੇਖ ਰਹੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.