ਨਿਆਈਂ 16

ਹੁਣ ਮੰਦਰ ਵਿੱਚ ਮਰਦਾਂ ਅਤੇ ਔਰਤਾਂ ਦੀ ਭੀੜ ਸੀ; ਫ਼ਲਿਸਤੀਆਂ ਦੇ ਸਾਰੇ ਹਾਕਮ ਉੱਥੇ ਸਨ ਅਤੇ ਛੱਤ ਉੱਤੇ ਤਿੰਨ ਹਜ਼ਾਰ ਦੇ ਕਰੀਬ ਆਦਮੀ ਅਤੇ ਔਰਤਾਂ ਸਨ, ਜੋ ਸਮਸੂਨ ਨੂੰ ਤਮਾਸਾ ਕਰਦੇ ਦੇਖ ਰਹੇ ਸਨ।

Judges 16:27 (UKJV) Now the house was full of men and women; and all the lords of the Philistines were there; and there were upon the roof about three thousand men and women, that beheld while Samson made sport.

25ਤਦ ਅਜਿਹਾ ਹੋਇਆ ਜਦੋਂ ਉਹ ਅਨੰਦ ਕਰ ਰਹੇ ਸਨ, ਤਾਂ ਉਨ੍ਹਾਂ ਨੇ ਕਿਹਾ, “ਸਮਸੂਨ ਨੂੰ ਬੁਲਾਓ ਜੋ ਸਾਡੇ ਅੱਗੇ ਤਮਾਸ਼ਾ ਕਰੇ।” ਇਸ ਲਈ ਉਨ੍ਹਾਂ ਨੇ ਸਮਸੂਨ ਨੂੰ ਕੈਦਖ਼ਾਨੇ ਵਿੱਚੋਂ ਬੁਲਾਇਆ ਅਤੇ ਉਹ ਉਨ੍ਹਾਂ ਅੱਗੇ ਤਮਾਸਾ ਕਰਨ ਲੱਗਾ। ਉਨ੍ਹਾਂ ਨੇ ਉਸਨੂੰ ਦੋ ਥੰਮ੍ਹਾਂ ਦੇ ਵਿੱਚਕਾਰ ਉਸ ਨੂੰ ਖੜ੍ਹਾਂ ਕਰ ਦਿੱਤਾ।

26ਸਮਸੂਨ ਨੇ ਉਸ ਨੌਕਰ ਨੂੰ ਕਿਹਾ ਜਿਸਨੇ ਉਸਦਾ ਹੱਥ ਫੜਿਆ ਹੋਇਆ ਸੀ, “ਮੈਨੂੰ ਉਨ੍ਹਾਂ ਥੰਮ੍ਹਾਂ ਤੇ ਹੱਥ ਰੱਖ ਲੈਣ ਦੇ ਜਿੱਥੇ ਮੈਂ ਮੰਦਰ ਨੂੰ ਸਹਾਰਾ ਦੇਣ ਵਾਲੇ ਥੰਮ੍ਹਾਂ ਨੂੰ ਮਹਿਸੂਸ ਕਰ ਸਕਾਂ, ਤਾਂ ਜੋ ਮੈਂ ਉਹਨਾਂ ਦੇ ਵਿਰੁੱਧ ਝੁਕ ਸਕਾਂ।”

27ਹੁਣ ਮੰਦਰ ਵਿੱਚ ਮਰਦਾਂ ਅਤੇ ਔਰਤਾਂ ਦੀ ਭੀੜ ਸੀ; ਫ਼ਲਿਸਤੀਆਂ ਦੇ ਸਾਰੇ ਹਾਕਮ ਉੱਥੇ ਸਨ ਅਤੇ ਛੱਤ ਉੱਤੇ ਤਿੰਨ ਹਜ਼ਾਰ ਦੇ ਕਰੀਬ ਆਦਮੀ ਅਤੇ ਔਰਤਾਂ ਸਨ, ਜੋ ਸਮਸੂਨ ਨੂੰ ਤਮਾਸਾ ਕਰਦੇ ਦੇਖ ਰਹੇ ਸਨ।

28ਫਿਰ ਸਮਸੂਨ ਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ, “ਪ੍ਰਭੂ ਯਾਹਵੇਹ, ਮੈਨੂੰ ਯਾਦ ਕਰ। ਹੇ ਪਰਮੇਸ਼ਵਰ! ਕਿਰਪਾ ਕਰਕੇ ਮੈਨੂੰ ਇੱਕ ਵਾਰ ਫਿਰ ਸ਼ਕਤੀ ਦੇ, ਤਾਂ ਜੋ ਮੈਂ ਇੱਕ ਝਟਕੇ ਨਾਲ ਫ਼ਲਿਸਤੀ ਤੋਂ ਆਪਣੀਆਂ ਦੋਵੇਂ ਅੱਖਾਂ ਦਾ ਬਦਲਾ ਲੈ ਲਵਾਂ।”

29ਫਿਰ ਸਮਸੂਨ ਦੋ ਵਿਚਕਾਰਲੇ ਥੰਮ੍ਹਾਂ ਵੱਲ ਪਹੁੰਚਿਆ ਜਿਨ੍ਹਾਂ ਉੱਤੇ ਮੰਦਰ ਟਿਕਿਆਂ ਹੋਇਆ ਸੀ। ਉਸਨੇ ਉਹਨਾਂ ਨੂੰ ਕੱਸ ਕੇ ਫੜ ਲਿਆ ਅਤੇ ਆਪਣਾ ਸਾਰਾ ਬੋਝ ਉਹਨਾਂ ਥੰਮ੍ਹਾਂ ਉੱਤੇ ਪਾ ਦਿੱਤਾ। ਉਸਦਾ ਸੱਜਾ ਹੱਥ ਇੱਕ ਥੰਮ੍ਹ ਉੱਤੇ ਅਤੇ ਉਸਦਾ ਖੱਬਾ ਹੱਥ ਦੂਜੇ ਥੰਮ੍ਹ ਉੱਤੇ ਰੱਖ ਕੇ ਜੋਰ ਲਗਾ ਦਿੱਤਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.