11ਇਸ ਲਈ ਲੇਵੀ ਉਸਦੇ ਨਾਲ ਰਹਿਣ ਲਈ ਰਾਜ਼ੀ ਹੋ ਗਿਆ, ਅਤੇ ਉਹ ਨੌਜਵਾਨ ਉਸਦੇ ਪੁੱਤਰਾਂ ਵਿੱਚੋਂ ਇੱਕ ਵਰਗਾ ਹੋ ਗਿਆ।
12ਤਾਂ ਮੀਕਾਹ ਨੇ ਉਸ ਲੇਵੀ ਨੂੰ ਨਿਯੁਕਤ ਕੀਤਾ ਅਤੇ ਉਹ ਜੁਆਨ ਉਸਦਾ ਜਾਜਕ ਬਣ ਕੇ ਮੀਕਾਹ ਦੇ ਘਰ ਵਿੱਚ ਰਹਿਣ ਲੱਗਾ।
13ਅਤੇ ਮੀਕਾਹ ਨੇ ਕਿਹਾ, “ਹੁਣ ਮੈਂ ਜਾਣ ਗਿਆ ਹਾਂ ਕਿ ਯਾਹਵੇਹ ਮੇਰੇ ਲਈ ਭਲਾ ਕਰੇਗਾ ਕਿਉਂਕਿ ਇਹ ਲੇਵੀ ਮੇਰਾ ਜਾਜਕ ਬਣ ਗਿਆ ਹੈ।”