ਨਿਆਈਂ 18

ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦਾ ਕੋਈ ਰਾਜਾ ਨਹੀਂ ਸੀ। ਅਤੇ ਉਨ੍ਹਾਂ ਦਿਨਾਂ ਵਿੱਚ ਦਾਨ ਦਾ ਗੋਤ ਆਪਣੀ ਜਗ੍ਹਾ ਦੀ ਭਾਲ ਵਿੱਚ ਸੀ ਜਿੱਥੇ ਉਹ ਵੱਸਣ ਕਿਉਂਕਿ ਅਜੇ ਇਸਰਾਏਲ ਦੇ ਗੋਤਾਂ ਵਿੱਚ ਉਹਨਾਂ ਨੂੰ ਵਿਰਾਸਤ ਨਹੀਂ ਦਿੱਤੀ ਗਈ ਸੀ।

Judges 18:1 (UKJV) In those days there was no king in Israel: and in those days the tribe of the Danites sought them an inheritance to dwell in; for unto that day all their inheritance had not fallen unto them among the tribes of Israel.

1ਉਨ੍ਹਾਂ ਦਿਨਾਂ ਵਿੱਚ ਇਸਰਾਏਲ ਦਾ ਕੋਈ ਰਾਜਾ ਨਹੀਂ ਸੀ। ਅਤੇ ਉਨ੍ਹਾਂ ਦਿਨਾਂ ਵਿੱਚ ਦਾਨ ਦਾ ਗੋਤ ਆਪਣੀ ਜਗ੍ਹਾ ਦੀ ਭਾਲ ਵਿੱਚ ਸੀ ਜਿੱਥੇ ਉਹ ਵੱਸਣ ਕਿਉਂਕਿ ਅਜੇ ਇਸਰਾਏਲ ਦੇ ਗੋਤਾਂ ਵਿੱਚ ਉਹਨਾਂ ਨੂੰ ਵਿਰਾਸਤ ਨਹੀਂ ਦਿੱਤੀ ਗਈ ਸੀ।

2ਇਸ ਲਈ ਦਾਨੀਆਂ ਨੇ ਆਪਣੇ ਪੰਜ ਪ੍ਰਮੁੱਖ ਆਦਮੀਆਂ ਨੂੰ ਜ਼ੋਰਾਹ ਅਤੇ ਅਸ਼ਤਾਓਲ ਤੋਂ ਧਰਤੀ ਦੀ ਜਾਸੂਸੀ ਕਰਨ ਅਤੇ ਇਸ ਦੀ ਖੋਜ ਕਰਨ ਲਈ ਭੇਜਿਆ। ਉਹਨਾਂ ਨੂੰ ਇਹ ਕਿਹ ਕੇ ਭੇਜਿਆ, “ਜਾਓ ਅਤੇ ਦੇਸ਼ ਦੀ ਛਾਣਬੀਣ ਕਰੋ।” ਇਸ ਲਈ ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਦਾਖਲ ਹੋਏ ਅਤੇ ਮੀਕਾਹ ਦੇ ਘਰ ਆਏ, ਜਿੱਥੇ ਉਨ੍ਹਾਂ ਨੇ ਰਾਤ ਕੱਟੀ।

3ਜਦੋਂ ਉਹ ਮੀਕਾਹ ਦੇ ਘਰ ਦੇ ਨੇੜੇ ਸਨ, ਤਾਂ ਉਨ੍ਹਾਂ ਨੇ ਨੌਜਵਾਨ ਲੇਵੀ ਦੀ ਆਵਾਜ਼ ਪਛਾਣ ਲਈ; ਇਸ ਲਈ ਉਹ ਉੱਥੇ ਮੁੜੇ ਅਤੇ ਉਸਨੂੰ ਪੁੱਛਿਆ, “ਤੈਨੂੰ ਇੱਥੇ ਕੌਣ ਲਿਆਇਆ ਹੈ? ਤੂੰ ਇਸ ਥਾਂ ਤੇ ਕੀ ਕਰਦਾ ਹੈ? ਤੂੰ ਇੱਥੇ ਕਿਉਂ ਆਇਆ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.