ਨਿਆਈਂ 18

ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ ਕਿਉਂਕਿ ਉਹ ਸੀਦੋਨ ਤੋਂ ਬਹੁਤ ਦੂਰ ਰਹਿੰਦੇ ਸਨ ਅਤੇ ਉਨ੍ਹਾਂ ਦਾ ਕਿਸੇ ਹੋਰ ਨਾਲ ਕੋਈ ਰਿਸ਼ਤਾ ਨਹੀਂ ਸੀ। ਇਹ ਸ਼ਹਿਰ ਬੈਤ-ਰਹੋਬ ਦੇ ਨੇੜੇ ਇੱਕ ਘਾਟੀ ਵਿੱਚ ਸੀ। ਤਦ ਦਾਨੀਆਂ ਨੇ ਉਸ ਸ਼ਹਿਰ ਨੂੰ ਦੁਬਾਰਾ ਬਣਾਇਆ ਅਤੇ ਉੱਥੇ ਵੱਸ ਗਏ।

Judges 18:28 (UKJV) And there was no deliverer, because it was far from Zidon, and they had no business with any man; and it was in the valley that lies by Bethrehob. And they built a city, and dwelt therein.

26ਤਾਂ ਦਾਨ ਦੇ ਲੋਕ ਆਪਣੇ ਰਾਹ ਤੁਰ ਪਏ ਅਤੇ ਮੀਕਾਹ ਨੇ ਇਹ ਵੇਖ ਕੇ ਕਿ ਉਹ ਉਸ ਲਈ ਬਹੁਤ ਬਲਵਾਨ ਸਨ, ਮੁੜਿਆ ਅਤੇ ਆਪਣੇ ਘਰ ਨੂੰ ਚਲਾ ਗਿਆ।

27ਤਦ ਉਹ ਮੀਕਾਹ ਦੀਆਂ ਬਣਾਈਆਂ ਹੋਈਆਂ ਵਸਤੂਆਂ ਅਤੇ ਜਾਜਕ ਨੂੰ ਨਾਲ ਲੈ ਕੇ ਲਾਇਸ਼ ਵਿੱਚ ਉਨ੍ਹਾਂ ਕੋਲ ਪਹੁੰਚੇ ਜੋ ਸੁਖੀ ਅਤੇ ਬੇਫਿਕਰ ਸਨ ਉਨ੍ਹਾਂ ਨੇ ਉਨ੍ਹਾਂ ਉੱਤੇ ਤਲਵਾਰ ਨਾਲ ਹਮਲਾ ਕੀਤਾ ਅਤੇ ਉਨ੍ਹਾਂ ਦੇ ਸ਼ਹਿਰ ਨੂੰ ਸਾੜ ਦਿੱਤਾ।

28ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ ਕਿਉਂਕਿ ਉਹ ਸੀਦੋਨ ਤੋਂ ਬਹੁਤ ਦੂਰ ਰਹਿੰਦੇ ਸਨ ਅਤੇ ਉਨ੍ਹਾਂ ਦਾ ਕਿਸੇ ਹੋਰ ਨਾਲ ਕੋਈ ਰਿਸ਼ਤਾ ਨਹੀਂ ਸੀ। ਇਹ ਸ਼ਹਿਰ ਬੈਤ-ਰਹੋਬ ਦੇ ਨੇੜੇ ਇੱਕ ਘਾਟੀ ਵਿੱਚ ਸੀ। ਤਦ ਦਾਨੀਆਂ ਨੇ ਉਸ ਸ਼ਹਿਰ ਨੂੰ ਦੁਬਾਰਾ ਬਣਾਇਆ ਅਤੇ ਉੱਥੇ ਵੱਸ ਗਏ।

29ਉਨ੍ਹਾਂ ਨੇ ਇਸਦਾ ਨਾਮ ਆਪਣੇ ਪੂਰਵਜ ਦਾਨ ਦੇ ਨਾਮ ਤੇ ਦਾਨ ਰੱਖਿਆ, ਜੋ ਇਸਰਾਏਲ ਵਿੱਚ ਪੈਦਾ ਹੋਇਆ ਸੀ, ਹਾਲਾਂਕਿ ਪਹਿਲਾ ਉਸ ਸ਼ਹਿਰ ਨੂੰ ਲਾਇਸ਼ ਕਿਹਾ ਜਾਂਦਾ ਸੀ।

30ਦਾਨੀਆਂ ਗੋਤ ਨੇ ਆਪਣੇ ਲਈ ਉਸ ਘੜ੍ਹੀ ਹੋਈ ਮੂਰਤੀ ਨੂੰ ਸਥਾਪਿਤ ਕੀਤੀ, ਅਤੇ ਯੋਨਾਥਾਨ ਜੋ ਗੇਰਸ਼ੋਮ ਦਾ ਪੁੱਤਰ, ਮੋਸ਼ੇਹ ਦਾ ਪੁੱਤਰ ਅਤੇ ਉਸ ਦੇਸ਼ ਦੇ ਗੁਲਾਮੀ ਵਿੱਚ ਜਾਣ ਦੇ ਦਿਨ ਤੱਕ ਦਾਨੀਆਂ ਗੋਤ ਦੇ ਜਾਜਕ ਬਣੇ ਰਹੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.