ਨਿਆਈਂ 18

ਦਾਨੀਆਂ ਗੋਤ ਨੇ ਆਪਣੇ ਲਈ ਉਸ ਘੜ੍ਹੀ ਹੋਈ ਮੂਰਤੀ ਨੂੰ ਸਥਾਪਿਤ ਕੀਤੀ, ਅਤੇ ਯੋਨਾਥਾਨ ਜੋ ਗੇਰਸ਼ੋਮ ਦਾ ਪੁੱਤਰ, ਮੋਸ਼ੇਹ ਦਾ ਪੁੱਤਰ ਅਤੇ ਉਸ ਦੇਸ਼ ਦੇ ਗੁਲਾਮੀ ਵਿੱਚ ਜਾਣ ਦੇ ਦਿਨ ਤੱਕ ਦਾਨੀਆਂ ਗੋਤ ਦੇ ਜਾਜਕ ਬਣੇ ਰਹੇ।

Judges 18:30 (UKJV) And the children of Dan set up the graven image: and Jonathan, the son of Gershom, the son of Manasseh, he and his sons were priests to the tribe of Dan until the day of the captivity of the land.

28ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ ਕਿਉਂਕਿ ਉਹ ਸੀਦੋਨ ਤੋਂ ਬਹੁਤ ਦੂਰ ਰਹਿੰਦੇ ਸਨ ਅਤੇ ਉਨ੍ਹਾਂ ਦਾ ਕਿਸੇ ਹੋਰ ਨਾਲ ਕੋਈ ਰਿਸ਼ਤਾ ਨਹੀਂ ਸੀ। ਇਹ ਸ਼ਹਿਰ ਬੈਤ-ਰਹੋਬ ਦੇ ਨੇੜੇ ਇੱਕ ਘਾਟੀ ਵਿੱਚ ਸੀ। ਤਦ ਦਾਨੀਆਂ ਨੇ ਉਸ ਸ਼ਹਿਰ ਨੂੰ ਦੁਬਾਰਾ ਬਣਾਇਆ ਅਤੇ ਉੱਥੇ ਵੱਸ ਗਏ।

29ਉਨ੍ਹਾਂ ਨੇ ਇਸਦਾ ਨਾਮ ਆਪਣੇ ਪੂਰਵਜ ਦਾਨ ਦੇ ਨਾਮ ਤੇ ਦਾਨ ਰੱਖਿਆ, ਜੋ ਇਸਰਾਏਲ ਵਿੱਚ ਪੈਦਾ ਹੋਇਆ ਸੀ, ਹਾਲਾਂਕਿ ਪਹਿਲਾ ਉਸ ਸ਼ਹਿਰ ਨੂੰ ਲਾਇਸ਼ ਕਿਹਾ ਜਾਂਦਾ ਸੀ।

30ਦਾਨੀਆਂ ਗੋਤ ਨੇ ਆਪਣੇ ਲਈ ਉਸ ਘੜ੍ਹੀ ਹੋਈ ਮੂਰਤੀ ਨੂੰ ਸਥਾਪਿਤ ਕੀਤੀ, ਅਤੇ ਯੋਨਾਥਾਨ ਜੋ ਗੇਰਸ਼ੋਮ ਦਾ ਪੁੱਤਰ, ਮੋਸ਼ੇਹ ਦਾ ਪੁੱਤਰ ਅਤੇ ਉਸ ਦੇਸ਼ ਦੇ ਗੁਲਾਮੀ ਵਿੱਚ ਜਾਣ ਦੇ ਦਿਨ ਤੱਕ ਦਾਨੀਆਂ ਗੋਤ ਦੇ ਜਾਜਕ ਬਣੇ ਰਹੇ।

31ਅਤੇ ਜਦ ਤੱਕ ਪਰਮੇਸ਼ਵਰ ਦਾ ਭਵਨ ਸ਼ੀਲੋਹ ਵਿੱਚ ਰਿਹਾ, ਤਦ ਤੱਕ ਉਨ੍ਹਾਂ ਨੇ ਮੀਕਾਹ ਦੀ ਬਣਾਈ ਹੋਈ ਮੂਰਤੀ ਆਪਣੇ ਲਈ ਖੜ੍ਹੀ ਕਰਕੇ ਰੱਖੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.