29ਉਨ੍ਹਾਂ ਨੇ ਇਸਦਾ ਨਾਮ ਆਪਣੇ ਪੂਰਵਜ ਦਾਨ ਦੇ ਨਾਮ ਤੇ ਦਾਨ ਰੱਖਿਆ, ਜੋ ਇਸਰਾਏਲ ਵਿੱਚ ਪੈਦਾ ਹੋਇਆ ਸੀ, ਹਾਲਾਂਕਿ ਪਹਿਲਾ ਉਸ ਸ਼ਹਿਰ ਨੂੰ ਲਾਇਸ਼ ਕਿਹਾ ਜਾਂਦਾ ਸੀ।
30ਦਾਨੀਆਂ ਗੋਤ ਨੇ ਆਪਣੇ ਲਈ ਉਸ ਘੜ੍ਹੀ ਹੋਈ ਮੂਰਤੀ ਨੂੰ ਸਥਾਪਿਤ ਕੀਤੀ, ਅਤੇ ਯੋਨਾਥਾਨ ਜੋ ਗੇਰਸ਼ੋਮ ਦਾ ਪੁੱਤਰ, ਮੋਸ਼ੇਹ ਦਾ ਪੁੱਤਰ ਅਤੇ ਉਸ ਦੇਸ਼ ਦੇ ਗੁਲਾਮੀ ਵਿੱਚ ਜਾਣ ਦੇ ਦਿਨ ਤੱਕ ਦਾਨੀਆਂ ਗੋਤ ਦੇ ਜਾਜਕ ਬਣੇ ਰਹੇ।
31ਅਤੇ ਜਦ ਤੱਕ ਪਰਮੇਸ਼ਵਰ ਦਾ ਭਵਨ ਸ਼ੀਲੋਹ ਵਿੱਚ ਰਿਹਾ, ਤਦ ਤੱਕ ਉਨ੍ਹਾਂ ਨੇ ਮੀਕਾਹ ਦੀ ਬਣਾਈ ਹੋਈ ਮੂਰਤੀ ਆਪਣੇ ਲਈ ਖੜ੍ਹੀ ਕਰਕੇ ਰੱਖੀ।