8ਪੰਜਵੇਂ ਦਿਨ ਦੀ ਸਵੇਰ ਨੂੰ, ਜਦੋਂ ਉਹ ਜਾਣ ਲਈ ਉੱਠਿਆ, ਤਾਂ ਉਸ ਔਰਤ ਦੇ ਪਿਤਾ ਨੇ ਕਿਹਾ, “ਮੈ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਤੂੰ ਆਪਣੇ ਮਨ ਨੂੰ ਅਨੰਦ ਕਰ ਅਤੇ ਦਿਨ ਢਲਣ ਤੱਕ ਠਹਿਰ ਜਾਓ!” ਇਸ ਲਈ ਦੋਹਾਂ ਨੇ ਇਕੱਠੇ ਖਾਧਾ ਪੀਤਾ।
9ਫਿਰ ਜਦੋਂ ਉਹ ਆਦਮੀ ਆਪਣੀ ਰਖੇਲ ਅਤੇ ਨੌਕਰ ਸਮੇਤ ਵਿਦਾ ਹੋਣ ਲਈ ਉੱਠਿਆ, ਤਾਂ ਉਸਦੇ ਸਹੁਰੇ, ਔਰਤ ਦੇ ਪਿਤਾ ਨੇ ਕਿਹਾ, “ਹੁਣ ਦੇਖੋ, ਸ਼ਾਮ ਲਗਭਗ ਹੋ ਗਈ ਹੈ। ਇੱਥੇ ਰਾਤ ਕੱਟੋ; ਦਿਨ ਲਗਭਗ ਖਤਮ ਹੋ ਗਿਆ ਹੈ। ਰੁਕ ਜਾਓ ਅਤੇ ਆਪਣੇ ਆਪ ਦਾ ਆਨੰਦ ਕਰੋ ਕੱਲ੍ਹ ਸਵੇਰੇ ਜਲਦੀ ਤੁਸੀਂ ਉੱਠ ਸਕਦੇ ਹੋ ਅਤੇ ਆਪਣੇ ਘਰ ਜਾ ਸਕਦੇ ਹੋ।”
10ਪਰ ਉਹ ਆਦਮੀ ਇੱਕ ਹੋਰ ਰਾਤ ਰੁਕਣ ਲਈ ਤਿਆਰ ਨਹੀਂ ਹੋਇਆ, ਉਹ ਆਦਮੀ ਉੱਥੋਂ ਚਲਾ ਗਿਆ ਅਤੇ ਆਪਣੇ ਦੋ ਕਾਠੀ ਵਾਲੇ ਗਧਿਆਂ ਅਤੇ ਆਪਣੀ ਰਖੇਲ ਨਾਲ ਯਬੂਸ (ਯਾਨੀ ਯੇਰੂਸ਼ਲੇਮ) ਵੱਲ ਚਲਾ ਗਿਆ।
11ਜਦੋਂ ਉਹ ਯਬੂਸ ਦੇ ਨੇੜੇ ਸਨ ਅਤੇ ਦਿਨ ਢਲ ਗਿਆ ਸੀ, ਤਾਂ ਨੌਕਰ ਨੇ ਆਪਣੇ ਮਾਲਕ ਨੂੰ ਕਿਹਾ, “ਆਓ, ਯਬੂਸੀਆਂ ਦੇ ਇਸ ਸ਼ਹਿਰ ਵਿੱਚ ਰਹੀਏ ਅਤੇ ਰਾਤ ਕੱਟੀਏ।”
12ਉਸ ਦੇ ਮਾਲਕ ਨੇ ਜਵਾਬ ਦਿੱਤਾ, “ਅਸੀਂ ਕਿਸੇ ਵੀ ਸ਼ਹਿਰ ਵਿੱਚ ਨਹੀਂ ਜਾਵਾਂਗੇ ਜਿਸ ਦੇ ਲੋਕ ਇਸਰਾਏਲੀ ਨਹੀਂ ਹਨ, ਪਰ ਅਸੀਂ ਗਿਬਆਹ ਨੂੰ ਜਾਵਾਂਗੇ।”