ਨਿਆਈਂ 19

ਫਿਰ ਜਦੋਂ ਉਹ ਆਦਮੀ ਆਪਣੀ ਰਖੇਲ ਅਤੇ ਨੌਕਰ ਸਮੇਤ ਵਿਦਾ ਹੋਣ ਲਈ ਉੱਠਿਆ, ਤਾਂ ਉਸਦੇ ਸਹੁਰੇ, ਔਰਤ ਦੇ ਪਿਤਾ ਨੇ ਕਿਹਾ, “ਹੁਣ ਦੇਖੋ, ਸ਼ਾਮ ਲਗਭਗ ਹੋ ਗਈ ਹੈ। ਇੱਥੇ ਰਾਤ ਕੱਟੋ; ਦਿਨ ਲਗਭਗ ਖਤਮ ਹੋ ਗਿਆ ਹੈ। ਰੁਕ ਜਾਓ ਅਤੇ ਆਪਣੇ ਆਪ ਦਾ ਆਨੰਦ ਕਰੋ ਕੱਲ੍ਹ ਸਵੇਰੇ ਜਲਦੀ ਤੁਸੀਂ ਉੱਠ ਸਕਦੇ ਹੋ ਅਤੇ ਆਪਣੇ ਘਰ ਜਾ ਸਕਦੇ ਹੋ।”

Judges 19:9 (UKJV) And when the man rose up to depart, he, and his concubine, and his servant, his father in law, the damsel's father, said unto him, Behold, now the day draws toward evening, I pray you tarry all night: behold, the day grows to an end, lodge here, that yours heart may be merry; and tomorrow get you early on your way, that you may go home.

7ਅਤੇ ਜਦੋਂ ਉਹ ਆਦਮੀ ਜਾਣ ਲਈ ਉੱਠਿਆ, ਤਾਂ ਉਸਦੇ ਸਹੁਰੇ ਨੇ ਉਸਨੂੰ ਮਨਾ ਲਿਆ, ਇਸ ਲਈ ਉਹ ਉਸ ਰਾਤ ਉੱਥੇ ਹੀ ਰਿਹਾ।

8ਪੰਜਵੇਂ ਦਿਨ ਦੀ ਸਵੇਰ ਨੂੰ, ਜਦੋਂ ਉਹ ਜਾਣ ਲਈ ਉੱਠਿਆ, ਤਾਂ ਉਸ ਔਰਤ ਦੇ ਪਿਤਾ ਨੇ ਕਿਹਾ, “ਮੈ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਤੂੰ ਆਪਣੇ ਮਨ ਨੂੰ ਅਨੰਦ ਕਰ ਅਤੇ ਦਿਨ ਢਲਣ ਤੱਕ ਠਹਿਰ ਜਾਓ!” ਇਸ ਲਈ ਦੋਹਾਂ ਨੇ ਇਕੱਠੇ ਖਾਧਾ ਪੀਤਾ।

9ਫਿਰ ਜਦੋਂ ਉਹ ਆਦਮੀ ਆਪਣੀ ਰਖੇਲ ਅਤੇ ਨੌਕਰ ਸਮੇਤ ਵਿਦਾ ਹੋਣ ਲਈ ਉੱਠਿਆ, ਤਾਂ ਉਸਦੇ ਸਹੁਰੇ, ਔਰਤ ਦੇ ਪਿਤਾ ਨੇ ਕਿਹਾ, “ਹੁਣ ਦੇਖੋ, ਸ਼ਾਮ ਲਗਭਗ ਹੋ ਗਈ ਹੈ। ਇੱਥੇ ਰਾਤ ਕੱਟੋ; ਦਿਨ ਲਗਭਗ ਖਤਮ ਹੋ ਗਿਆ ਹੈ। ਰੁਕ ਜਾਓ ਅਤੇ ਆਪਣੇ ਆਪ ਦਾ ਆਨੰਦ ਕਰੋ ਕੱਲ੍ਹ ਸਵੇਰੇ ਜਲਦੀ ਤੁਸੀਂ ਉੱਠ ਸਕਦੇ ਹੋ ਅਤੇ ਆਪਣੇ ਘਰ ਜਾ ਸਕਦੇ ਹੋ।”

10ਪਰ ਉਹ ਆਦਮੀ ਇੱਕ ਹੋਰ ਰਾਤ ਰੁਕਣ ਲਈ ਤਿਆਰ ਨਹੀਂ ਹੋਇਆ, ਉਹ ਆਦਮੀ ਉੱਥੋਂ ਚਲਾ ਗਿਆ ਅਤੇ ਆਪਣੇ ਦੋ ਕਾਠੀ ਵਾਲੇ ਗਧਿਆਂ ਅਤੇ ਆਪਣੀ ਰਖੇਲ ਨਾਲ ਯਬੂਸ (ਯਾਨੀ ਯੇਰੂਸ਼ਲੇਮ) ਵੱਲ ਚਲਾ ਗਿਆ।

11ਜਦੋਂ ਉਹ ਯਬੂਸ ਦੇ ਨੇੜੇ ਸਨ ਅਤੇ ਦਿਨ ਢਲ ਗਿਆ ਸੀ, ਤਾਂ ਨੌਕਰ ਨੇ ਆਪਣੇ ਮਾਲਕ ਨੂੰ ਕਿਹਾ, “ਆਓ, ਯਬੂਸੀਆਂ ਦੇ ਇਸ ਸ਼ਹਿਰ ਵਿੱਚ ਰਹੀਏ ਅਤੇ ਰਾਤ ਕੱਟੀਏ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.