2ਪਰ ਉਹ ਰਖੇਲ ਵਿਭਚਾਰ ਕਰਕੇ ਉਸਨੂੰ ਛੱਡ ਕੇ ਯਹੂਦਾਹ ਦੇ ਬੈਤਲਹਮ ਵਿੱਚ ਆਪਣੇ ਮਾਪਿਆਂ ਦੇ ਘਰ ਵਾਪਸ ਚਲੀ ਗਈ। ਚਾਰ ਮਹੀਨੇ ਉੱਥੇ ਰਹਿਣ ਤੋਂ ਬਾਅਦ,
3ਉਸਦਾ ਪਤੀ ਉਸਨੂੰ ਵਾਪਸ ਲਿਆਉਣ ਦੇ ਲਈ ਉੱਠ ਕੇ ਉਸਦੇ ਨੂੰ ਮਨਾਉਣ ਲਈ ਉਸਦੇ ਕੋਲ ਗਿਆ। ਉਹ ਆਪਣੇ ਨਾਲ ਇੱਕ ਨੌਕਰ ਅਤੇ ਦੋ ਗਧੇ ਲੈ ਗਿਆ। ਉਹ ਉਸ ਨੂੰ ਆਪਣੇ ਮਾਤਾ-ਪਿਤਾ ਦੇ ਘਰ ਲੈ ਗਈ, ਅਤੇ ਜਦੋਂ ਉਸ ਦੇ ਪਿਤਾ ਨੇ ਉਸ ਨੂੰ ਦੇਖਿਆ, ਤਾਂ ਉਸ ਨੇ ਖੁਸ਼ੀ ਨਾਲ ਉਸ ਦਾ ਸੁਆਗਤ ਕੀਤਾ।
4ਉਸ ਦਾ ਸਹੁਰਾ, ਔਰਤ ਦਾ ਪਿਤਾ, ਉਸ ਉੱਤੇ ਰੁਕਣ ਲਈ ਜੋਰ ਪਾਉਣ ਲੱਗਾ; ਇਸ ਲਈ ਉਹ ਤਿੰਨ ਦਿਨ ਉਸਦੇ ਨਾਲ ਰਿਹਾ ਅਤੇ ਉੱਥੇ ਖਾਧਾ ਪੀਂਦਾ ਅਤੇ ਉੱਥੇ ਹੀ ਰਿਹਾ।
5ਚੌਥੇ ਦਿਨ ਉਹ ਤੜਕੇ ਉੱਠੇ ਅਤੇ ਉਹ ਜਾਣ ਲਈ ਤਿਆਰ ਹੋ ਗਿਆ, ਪਰ ਔਰਤ ਦੇ ਪਿਤਾ ਨੇ ਆਪਣੇ ਜਵਾਈ ਨੂੰ ਕਿਹਾ, “ਤੁਸੀਂ ਥੋੜੀ ਜਿਹੀ ਰੋਟੀ ਖਾ ਕੇ ਅਨੰਦ ਹੋ ਲੈ, ਫਿਰ ਤੁਸੀਂ ਚਲੇ ਜਾਣਾ।”
6ਇਸ ਲਈ ਉਹ ਦੋਵੇਂ ਇਕੱਠੇ ਖਾਣ-ਪੀਣ ਲਈ ਬੈਠ ਗਏ। ਇਸ ਤੋਂ ਬਾਅਦ ਔਰਤ ਦੇ ਪਿਤਾ ਨੇ ਕਿਹਾ, “ਕਿਰਪਾ ਕਰਕੇ ਅੱਜ ਇੱਕ ਰਾਤ ਹੋਰ ਇੱਥੇ ਰਹੋ ਅਤੇ ਆਪਣੇ ਆਪ ਦਾ ਆਨੰਦ ਕਰੋ।”