ਨਿਆਈਂ 19

ਚੌਥੇ ਦਿਨ ਉਹ ਤੜਕੇ ਉੱਠੇ ਅਤੇ ਉਹ ਜਾਣ ਲਈ ਤਿਆਰ ਹੋ ਗਿਆ, ਪਰ ਔਰਤ ਦੇ ਪਿਤਾ ਨੇ ਆਪਣੇ ਜਵਾਈ ਨੂੰ ਕਿਹਾ, “ਤੁਸੀਂ ਥੋੜੀ ਜਿਹੀ ਰੋਟੀ ਖਾ ਕੇ ਅਨੰਦ ਹੋ ਲੈ, ਫਿਰ ਤੁਸੀਂ ਚਲੇ ਜਾਣਾ।”

Judges 19:5 (UKJV) And it came to pass on the fourth day, when they arose early in the morning, that he rose up to depart: and the damsel's father said unto his son in law, Comfort yours heart with a morsel of bread, and afterward go your way.

3ਉਸਦਾ ਪਤੀ ਉਸਨੂੰ ਵਾਪਸ ਲਿਆਉਣ ਦੇ ਲਈ ਉੱਠ ਕੇ ਉਸਦੇ ਨੂੰ ਮਨਾਉਣ ਲਈ ਉਸਦੇ ਕੋਲ ਗਿਆ। ਉਹ ਆਪਣੇ ਨਾਲ ਇੱਕ ਨੌਕਰ ਅਤੇ ਦੋ ਗਧੇ ਲੈ ਗਿਆ। ਉਹ ਉਸ ਨੂੰ ਆਪਣੇ ਮਾਤਾ-ਪਿਤਾ ਦੇ ਘਰ ਲੈ ਗਈ, ਅਤੇ ਜਦੋਂ ਉਸ ਦੇ ਪਿਤਾ ਨੇ ਉਸ ਨੂੰ ਦੇਖਿਆ, ਤਾਂ ਉਸ ਨੇ ਖੁਸ਼ੀ ਨਾਲ ਉਸ ਦਾ ਸੁਆਗਤ ਕੀਤਾ।

4ਉਸ ਦਾ ਸਹੁਰਾ, ਔਰਤ ਦਾ ਪਿਤਾ, ਉਸ ਉੱਤੇ ਰੁਕਣ ਲਈ ਜੋਰ ਪਾਉਣ ਲੱਗਾ; ਇਸ ਲਈ ਉਹ ਤਿੰਨ ਦਿਨ ਉਸਦੇ ਨਾਲ ਰਿਹਾ ਅਤੇ ਉੱਥੇ ਖਾਧਾ ਪੀਂਦਾ ਅਤੇ ਉੱਥੇ ਹੀ ਰਿਹਾ।

5ਚੌਥੇ ਦਿਨ ਉਹ ਤੜਕੇ ਉੱਠੇ ਅਤੇ ਉਹ ਜਾਣ ਲਈ ਤਿਆਰ ਹੋ ਗਿਆ, ਪਰ ਔਰਤ ਦੇ ਪਿਤਾ ਨੇ ਆਪਣੇ ਜਵਾਈ ਨੂੰ ਕਿਹਾ, “ਤੁਸੀਂ ਥੋੜੀ ਜਿਹੀ ਰੋਟੀ ਖਾ ਕੇ ਅਨੰਦ ਹੋ ਲੈ, ਫਿਰ ਤੁਸੀਂ ਚਲੇ ਜਾਣਾ।”

6ਇਸ ਲਈ ਉਹ ਦੋਵੇਂ ਇਕੱਠੇ ਖਾਣ-ਪੀਣ ਲਈ ਬੈਠ ਗਏ। ਇਸ ਤੋਂ ਬਾਅਦ ਔਰਤ ਦੇ ਪਿਤਾ ਨੇ ਕਿਹਾ, “ਕਿਰਪਾ ਕਰਕੇ ਅੱਜ ਇੱਕ ਰਾਤ ਹੋਰ ਇੱਥੇ ਰਹੋ ਅਤੇ ਆਪਣੇ ਆਪ ਦਾ ਆਨੰਦ ਕਰੋ।”

7ਅਤੇ ਜਦੋਂ ਉਹ ਆਦਮੀ ਜਾਣ ਲਈ ਉੱਠਿਆ, ਤਾਂ ਉਸਦੇ ਸਹੁਰੇ ਨੇ ਉਸਨੂੰ ਮਨਾ ਲਿਆ, ਇਸ ਲਈ ਉਹ ਉਸ ਰਾਤ ਉੱਥੇ ਹੀ ਰਿਹਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.