ਨਿਆਈਂ 19

ਇਸ ਲਈ ਉਹ ਦੋਵੇਂ ਇਕੱਠੇ ਖਾਣ-ਪੀਣ ਲਈ ਬੈਠ ਗਏ। ਇਸ ਤੋਂ ਬਾਅਦ ਔਰਤ ਦੇ ਪਿਤਾ ਨੇ ਕਿਹਾ, “ਕਿਰਪਾ ਕਰਕੇ ਅੱਜ ਇੱਕ ਰਾਤ ਹੋਰ ਇੱਥੇ ਰਹੋ ਅਤੇ ਆਪਣੇ ਆਪ ਦਾ ਆਨੰਦ ਕਰੋ।”

Judges 19:6 (UKJV) And they sat down, and did eat and drink both of them together: for the damsel's father had said unto the man, Be content, I pray you, and tarry all night, and let yours heart be merry.

4ਉਸ ਦਾ ਸਹੁਰਾ, ਔਰਤ ਦਾ ਪਿਤਾ, ਉਸ ਉੱਤੇ ਰੁਕਣ ਲਈ ਜੋਰ ਪਾਉਣ ਲੱਗਾ; ਇਸ ਲਈ ਉਹ ਤਿੰਨ ਦਿਨ ਉਸਦੇ ਨਾਲ ਰਿਹਾ ਅਤੇ ਉੱਥੇ ਖਾਧਾ ਪੀਂਦਾ ਅਤੇ ਉੱਥੇ ਹੀ ਰਿਹਾ।

5ਚੌਥੇ ਦਿਨ ਉਹ ਤੜਕੇ ਉੱਠੇ ਅਤੇ ਉਹ ਜਾਣ ਲਈ ਤਿਆਰ ਹੋ ਗਿਆ, ਪਰ ਔਰਤ ਦੇ ਪਿਤਾ ਨੇ ਆਪਣੇ ਜਵਾਈ ਨੂੰ ਕਿਹਾ, “ਤੁਸੀਂ ਥੋੜੀ ਜਿਹੀ ਰੋਟੀ ਖਾ ਕੇ ਅਨੰਦ ਹੋ ਲੈ, ਫਿਰ ਤੁਸੀਂ ਚਲੇ ਜਾਣਾ।”

6ਇਸ ਲਈ ਉਹ ਦੋਵੇਂ ਇਕੱਠੇ ਖਾਣ-ਪੀਣ ਲਈ ਬੈਠ ਗਏ। ਇਸ ਤੋਂ ਬਾਅਦ ਔਰਤ ਦੇ ਪਿਤਾ ਨੇ ਕਿਹਾ, “ਕਿਰਪਾ ਕਰਕੇ ਅੱਜ ਇੱਕ ਰਾਤ ਹੋਰ ਇੱਥੇ ਰਹੋ ਅਤੇ ਆਪਣੇ ਆਪ ਦਾ ਆਨੰਦ ਕਰੋ।”

7ਅਤੇ ਜਦੋਂ ਉਹ ਆਦਮੀ ਜਾਣ ਲਈ ਉੱਠਿਆ, ਤਾਂ ਉਸਦੇ ਸਹੁਰੇ ਨੇ ਉਸਨੂੰ ਮਨਾ ਲਿਆ, ਇਸ ਲਈ ਉਹ ਉਸ ਰਾਤ ਉੱਥੇ ਹੀ ਰਿਹਾ।

8ਪੰਜਵੇਂ ਦਿਨ ਦੀ ਸਵੇਰ ਨੂੰ, ਜਦੋਂ ਉਹ ਜਾਣ ਲਈ ਉੱਠਿਆ, ਤਾਂ ਉਸ ਔਰਤ ਦੇ ਪਿਤਾ ਨੇ ਕਿਹਾ, “ਮੈ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਤੂੰ ਆਪਣੇ ਮਨ ਨੂੰ ਅਨੰਦ ਕਰ ਅਤੇ ਦਿਨ ਢਲਣ ਤੱਕ ਠਹਿਰ ਜਾਓ!” ਇਸ ਲਈ ਦੋਹਾਂ ਨੇ ਇਕੱਠੇ ਖਾਧਾ ਪੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.