ਨਿਆਈਂ 2

ਜਦੋਂ ਵੀ ਇਸਰਾਏਲ ਲੜਨ ਲਈ ਨਿਕਲਦੇ, ਯਾਹਵੇਹ ਦਾ ਹੱਥ ਉਹਨਾਂ ਨੂੰ ਹਰਾਉਣ ਲਈ ਉਹਨਾਂ ਦੇ ਵਿਰੁੱਧ ਸੀ ਅਤੇ ਜਿਵੇਂ ਉਸਨੇ ਉਹਨਾਂ ਨਾਲ ਸਹੁੰ ਖਾਧੀ ਸੀ, ਇਸ ਲਈ ਉਹ ਬਹੁਤ ਮੁਸੀਬਤ ਵਿੱਚ ਸਨ।

Judges 2:15 (UKJV) Anywhere they went out, the hand of the LORD was against them for evil, as the LORD had said, and as the LORD had sworn unto them: and they were greatly distressed.

13ਕਿਉਂਕਿ ਯਾਹਵੇਹ ਨੇ ਉਸ ਨੂੰ ਤਿਆਗ ਦਿੱਤਾ ਅਤੇ ਬਆਲ ਤੇ ਅਸ਼ਤਾਰੋਥ ਦੀ ਪੂਜਾ ਕੀਤੀ।

14ਇਸ ਲਈ ਯਾਹਵੇਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ਅਤੇ ਉਸ ਨੇ ਉਨ੍ਹਾਂ ਨੂੰ ਲੁਟੇਰਿਆਂ ਦੇ ਹੱਥ ਵਿੱਚ ਦੇ ਦਿੱਤਾ ਜੋ ਉਨ੍ਹਾਂ ਨੂੰ ਲੁੱਟਣ ਲੱਗੇ, ਅਤੇ ਉਨ੍ਹਾਂ ਦੇ ਵੈਰੀਆਂ ਦੇ ਹੱਥ ਕਰ ਦਿੱਤਾ ਜੋ ਉਨ੍ਹਾਂ ਦੇ ਚੁਫੇਰੇ ਸਨ ਅਤੇ ਉਹ ਫਿਰ ਆਪਣੇ ਵੈਰੀਆਂ ਦੇ ਅੱਗੇ ਖੜ੍ਹੇ ਨਾ ਹੋ ਸਕੇ।

15ਜਦੋਂ ਵੀ ਇਸਰਾਏਲ ਲੜਨ ਲਈ ਨਿਕਲਦੇ, ਯਾਹਵੇਹ ਦਾ ਹੱਥ ਉਹਨਾਂ ਨੂੰ ਹਰਾਉਣ ਲਈ ਉਹਨਾਂ ਦੇ ਵਿਰੁੱਧ ਸੀ ਅਤੇ ਜਿਵੇਂ ਉਸਨੇ ਉਹਨਾਂ ਨਾਲ ਸਹੁੰ ਖਾਧੀ ਸੀ, ਇਸ ਲਈ ਉਹ ਬਹੁਤ ਮੁਸੀਬਤ ਵਿੱਚ ਸਨ।

16ਫਿਰ ਯਾਹਵੇਹ ਨੇ ਨਿਆਂਈਆਂ ਨੂੰ ਉਨ੍ਹਾਂ ਲਈ ਖੜ੍ਹਾ ਕੀਤਾ, ਜੋ ਉਹਨਾਂ ਨੂੰ ਲੁਟੇਰਿਆਂ ਦੇ ਹੱਥੋਂ ਛੁਡਾ ਲੈਂਦੇ ਸਨ।

17ਫਿਰ ਵੀ ਉਹਨਾਂ ਨੇ ਆਪਣੇ ਨਿਆਂਕਾਰਾਂ ਦੀ ਗੱਲ ਨਹੀਂ ਸੁਣੀ ਪਰ ਆਪਣੇ ਆਪ ਨੂੰ ਦੂਜੇ ਦੇਵਤਿਆਂ ਦੀ ਪੂਜਾ ਕਰਨ ਦੁਆਰਾ ਪਰਮੇਸ਼ਵਰ ਦੇ ਵਿਰੁੱਧ ਵਿਭਚਾਰ ਕੀਤਾ। ਉਹ ਛੇਤੀ ਹੀ ਆਪਣੇ ਪੁਰਖਿਆਂ ਦੇ ਰਾਹਾਂ ਤੋਂ ਮੁੜ ਗਏ, ਜੋ ਯਾਹਵੇਹ ਦੇ ਹੁਕਮਾਂ ਨੂੰ ਮੰਨਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.