ਨਿਆਈਂ 2

ਫਿਰ ਯਾਹਵੇਹ ਨੇ ਨਿਆਂਈਆਂ ਨੂੰ ਉਨ੍ਹਾਂ ਲਈ ਖੜ੍ਹਾ ਕੀਤਾ, ਜੋ ਉਹਨਾਂ ਨੂੰ ਲੁਟੇਰਿਆਂ ਦੇ ਹੱਥੋਂ ਛੁਡਾ ਲੈਂਦੇ ਸਨ।

Judges 2:16 (UKJV) Nevertheless the LORD raised up judges, which delivered them out of the hand of those that spoiled them.

14ਇਸ ਲਈ ਯਾਹਵੇਹ ਦਾ ਕ੍ਰੋਧ ਇਸਰਾਏਲ ਉੱਤੇ ਭੜਕਿਆ ਅਤੇ ਉਸ ਨੇ ਉਨ੍ਹਾਂ ਨੂੰ ਲੁਟੇਰਿਆਂ ਦੇ ਹੱਥ ਵਿੱਚ ਦੇ ਦਿੱਤਾ ਜੋ ਉਨ੍ਹਾਂ ਨੂੰ ਲੁੱਟਣ ਲੱਗੇ, ਅਤੇ ਉਨ੍ਹਾਂ ਦੇ ਵੈਰੀਆਂ ਦੇ ਹੱਥ ਕਰ ਦਿੱਤਾ ਜੋ ਉਨ੍ਹਾਂ ਦੇ ਚੁਫੇਰੇ ਸਨ ਅਤੇ ਉਹ ਫਿਰ ਆਪਣੇ ਵੈਰੀਆਂ ਦੇ ਅੱਗੇ ਖੜ੍ਹੇ ਨਾ ਹੋ ਸਕੇ।

15ਜਦੋਂ ਵੀ ਇਸਰਾਏਲ ਲੜਨ ਲਈ ਨਿਕਲਦੇ, ਯਾਹਵੇਹ ਦਾ ਹੱਥ ਉਹਨਾਂ ਨੂੰ ਹਰਾਉਣ ਲਈ ਉਹਨਾਂ ਦੇ ਵਿਰੁੱਧ ਸੀ ਅਤੇ ਜਿਵੇਂ ਉਸਨੇ ਉਹਨਾਂ ਨਾਲ ਸਹੁੰ ਖਾਧੀ ਸੀ, ਇਸ ਲਈ ਉਹ ਬਹੁਤ ਮੁਸੀਬਤ ਵਿੱਚ ਸਨ।

16ਫਿਰ ਯਾਹਵੇਹ ਨੇ ਨਿਆਂਈਆਂ ਨੂੰ ਉਨ੍ਹਾਂ ਲਈ ਖੜ੍ਹਾ ਕੀਤਾ, ਜੋ ਉਹਨਾਂ ਨੂੰ ਲੁਟੇਰਿਆਂ ਦੇ ਹੱਥੋਂ ਛੁਡਾ ਲੈਂਦੇ ਸਨ।

17ਫਿਰ ਵੀ ਉਹਨਾਂ ਨੇ ਆਪਣੇ ਨਿਆਂਕਾਰਾਂ ਦੀ ਗੱਲ ਨਹੀਂ ਸੁਣੀ ਪਰ ਆਪਣੇ ਆਪ ਨੂੰ ਦੂਜੇ ਦੇਵਤਿਆਂ ਦੀ ਪੂਜਾ ਕਰਨ ਦੁਆਰਾ ਪਰਮੇਸ਼ਵਰ ਦੇ ਵਿਰੁੱਧ ਵਿਭਚਾਰ ਕੀਤਾ। ਉਹ ਛੇਤੀ ਹੀ ਆਪਣੇ ਪੁਰਖਿਆਂ ਦੇ ਰਾਹਾਂ ਤੋਂ ਮੁੜ ਗਏ, ਜੋ ਯਾਹਵੇਹ ਦੇ ਹੁਕਮਾਂ ਨੂੰ ਮੰਨਦੇ ਸਨ।

18ਜਦੋਂ ਵੀ ਯਾਹਵੇਹ ਨੇ ਉਹਨਾਂ ਲਈ ਇੱਕ ਨਿਆਂਕਾਰ ਨੂੰ ਖੜ੍ਹਾ ਕਰਦਾ ਸੀ ਤਾਂ ਯਾਹਵੇਹ ਨਿਆਂਕਾਰ ਦੇ ਨਾਲ ਹੁੰਦਾ ਸੀ ਅਤੇ ਜਦੋਂ ਤੱਕ ਨਿਆਂਕਾਰ ਜਿਉਂਦਾ ਸੀ ਤਦ ਤੱਕ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਹੱਥੋਂ ਬਚਾਉਂਦਾ ਸੀ, ਕਿਉਂਕਿ ਯਾਹਵੇਹ ਉਨ੍ਹਾਂ ਦੇ ਦੁਸ਼ਮਣਾਂ ਦੁਆਰਾ ਉਨ੍ਹਾਂ ਨੂੰ ਦਿੱਤੀ ਜਾ ਰਹੀ ਸਜ਼ਾ ਦੇ ਕਾਰਨ ਦਰਦ ਦੇ ਹਾਉਂਕੇ ਦੇ ਕਾਰਨ ਤਰਸ ਕਰਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.