ਨਿਆਈਂ 2

ਫਿਰ ਵੀ ਉਹਨਾਂ ਨੇ ਆਪਣੇ ਨਿਆਂਕਾਰਾਂ ਦੀ ਗੱਲ ਨਹੀਂ ਸੁਣੀ ਪਰ ਆਪਣੇ ਆਪ ਨੂੰ ਦੂਜੇ ਦੇਵਤਿਆਂ ਦੀ ਪੂਜਾ ਕਰਨ ਦੁਆਰਾ ਪਰਮੇਸ਼ਵਰ ਦੇ ਵਿਰੁੱਧ ਵਿਭਚਾਰ ਕੀਤਾ। ਉਹ ਛੇਤੀ ਹੀ ਆਪਣੇ ਪੁਰਖਿਆਂ ਦੇ ਰਾਹਾਂ ਤੋਂ ਮੁੜ ਗਏ, ਜੋ ਯਾਹਵੇਹ ਦੇ ਹੁਕਮਾਂ ਨੂੰ ਮੰਨਦੇ ਸਨ।

Judges 2:17 (UKJV) And yet they would not hearken unto their judges, but they went a whoring after other gods, and bowed themselves unto them: they turned quickly out of the way which their fathers walked in, obeying the commandments of the LORD; but they did not so.

15ਜਦੋਂ ਵੀ ਇਸਰਾਏਲ ਲੜਨ ਲਈ ਨਿਕਲਦੇ, ਯਾਹਵੇਹ ਦਾ ਹੱਥ ਉਹਨਾਂ ਨੂੰ ਹਰਾਉਣ ਲਈ ਉਹਨਾਂ ਦੇ ਵਿਰੁੱਧ ਸੀ ਅਤੇ ਜਿਵੇਂ ਉਸਨੇ ਉਹਨਾਂ ਨਾਲ ਸਹੁੰ ਖਾਧੀ ਸੀ, ਇਸ ਲਈ ਉਹ ਬਹੁਤ ਮੁਸੀਬਤ ਵਿੱਚ ਸਨ।

16ਫਿਰ ਯਾਹਵੇਹ ਨੇ ਨਿਆਂਈਆਂ ਨੂੰ ਉਨ੍ਹਾਂ ਲਈ ਖੜ੍ਹਾ ਕੀਤਾ, ਜੋ ਉਹਨਾਂ ਨੂੰ ਲੁਟੇਰਿਆਂ ਦੇ ਹੱਥੋਂ ਛੁਡਾ ਲੈਂਦੇ ਸਨ।

17ਫਿਰ ਵੀ ਉਹਨਾਂ ਨੇ ਆਪਣੇ ਨਿਆਂਕਾਰਾਂ ਦੀ ਗੱਲ ਨਹੀਂ ਸੁਣੀ ਪਰ ਆਪਣੇ ਆਪ ਨੂੰ ਦੂਜੇ ਦੇਵਤਿਆਂ ਦੀ ਪੂਜਾ ਕਰਨ ਦੁਆਰਾ ਪਰਮੇਸ਼ਵਰ ਦੇ ਵਿਰੁੱਧ ਵਿਭਚਾਰ ਕੀਤਾ। ਉਹ ਛੇਤੀ ਹੀ ਆਪਣੇ ਪੁਰਖਿਆਂ ਦੇ ਰਾਹਾਂ ਤੋਂ ਮੁੜ ਗਏ, ਜੋ ਯਾਹਵੇਹ ਦੇ ਹੁਕਮਾਂ ਨੂੰ ਮੰਨਦੇ ਸਨ।

18ਜਦੋਂ ਵੀ ਯਾਹਵੇਹ ਨੇ ਉਹਨਾਂ ਲਈ ਇੱਕ ਨਿਆਂਕਾਰ ਨੂੰ ਖੜ੍ਹਾ ਕਰਦਾ ਸੀ ਤਾਂ ਯਾਹਵੇਹ ਨਿਆਂਕਾਰ ਦੇ ਨਾਲ ਹੁੰਦਾ ਸੀ ਅਤੇ ਜਦੋਂ ਤੱਕ ਨਿਆਂਕਾਰ ਜਿਉਂਦਾ ਸੀ ਤਦ ਤੱਕ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਹੱਥੋਂ ਬਚਾਉਂਦਾ ਸੀ, ਕਿਉਂਕਿ ਯਾਹਵੇਹ ਉਨ੍ਹਾਂ ਦੇ ਦੁਸ਼ਮਣਾਂ ਦੁਆਰਾ ਉਨ੍ਹਾਂ ਨੂੰ ਦਿੱਤੀ ਜਾ ਰਹੀ ਸਜ਼ਾ ਦੇ ਕਾਰਨ ਦਰਦ ਦੇ ਹਾਉਂਕੇ ਦੇ ਕਾਰਨ ਤਰਸ ਕਰਦਾ ਸੀ।

19ਪਰ ਜਦੋਂ ਨਿਆਈਂ ਦੀ ਮੌਤ ਹੋ ਜਾਂਦੀ, ਤਾਂ ਲੋਕ ਆਪਣੇ ਪੁਰਖਿਆਂ ਨਾਲੋਂ ਵੀ ਜ਼ਿਆਦਾ ਭ੍ਰਿਸ਼ਟ ਤਰੀਕਿਆਂ ਵੱਲ ਮੁੜ ਜਾਂਦੇ ਸਨ, ਅਤੇ ਦੂਜੇ ਦੇਵਤਿਆਂ ਦੀ ਪੂਜਾ ਕਰਦੇ ਅਤੇ ਉਨ੍ਹਾਂ ਦੇ ਪਿੱਛੇ ਲੱਗਦੇ ਸਨ ਅਤੇ ਉਨ੍ਹਾਂ ਅੱਗੇ ਮੱਥਾ ਟੇਕਦੇ, ਉਹ ਆਪਣੇ ਬੁਰੇ ਕੰਮਾਂ ਅਤੇ ਜ਼ਿੱਦੀ ਤਰੀਕਿਆਂ ਨੂੰ ਛੱਡਣ ਤੋਂ ਇਨਕਾਰ ਕਰਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.