ਨਿਆਈਂ 2

ਪਰ ਜਦੋਂ ਨਿਆਈਂ ਦੀ ਮੌਤ ਹੋ ਜਾਂਦੀ, ਤਾਂ ਲੋਕ ਆਪਣੇ ਪੁਰਖਿਆਂ ਨਾਲੋਂ ਵੀ ਜ਼ਿਆਦਾ ਭ੍ਰਿਸ਼ਟ ਤਰੀਕਿਆਂ ਵੱਲ ਮੁੜ ਜਾਂਦੇ ਸਨ, ਅਤੇ ਦੂਜੇ ਦੇਵਤਿਆਂ ਦੀ ਪੂਜਾ ਕਰਦੇ ਅਤੇ ਉਨ੍ਹਾਂ ਦੇ ਪਿੱਛੇ ਲੱਗਦੇ ਸਨ ਅਤੇ ਉਨ੍ਹਾਂ ਅੱਗੇ ਮੱਥਾ ਟੇਕਦੇ, ਉਹ ਆਪਣੇ ਬੁਰੇ ਕੰਮਾਂ ਅਤੇ ਜ਼ਿੱਦੀ ਤਰੀਕਿਆਂ ਨੂੰ ਛੱਡਣ ਤੋਂ ਇਨਕਾਰ ਕਰਦੇ ਸਨ।

Judges 2:19 (UKJV) And it came to pass, when the judge was dead, that they returned, and corrupted themselves more than their fathers, in following other gods to serve them, and to bow down unto them; they ceased not from their own doings, nor from their stubborn way.

17ਫਿਰ ਵੀ ਉਹਨਾਂ ਨੇ ਆਪਣੇ ਨਿਆਂਕਾਰਾਂ ਦੀ ਗੱਲ ਨਹੀਂ ਸੁਣੀ ਪਰ ਆਪਣੇ ਆਪ ਨੂੰ ਦੂਜੇ ਦੇਵਤਿਆਂ ਦੀ ਪੂਜਾ ਕਰਨ ਦੁਆਰਾ ਪਰਮੇਸ਼ਵਰ ਦੇ ਵਿਰੁੱਧ ਵਿਭਚਾਰ ਕੀਤਾ। ਉਹ ਛੇਤੀ ਹੀ ਆਪਣੇ ਪੁਰਖਿਆਂ ਦੇ ਰਾਹਾਂ ਤੋਂ ਮੁੜ ਗਏ, ਜੋ ਯਾਹਵੇਹ ਦੇ ਹੁਕਮਾਂ ਨੂੰ ਮੰਨਦੇ ਸਨ।

18ਜਦੋਂ ਵੀ ਯਾਹਵੇਹ ਨੇ ਉਹਨਾਂ ਲਈ ਇੱਕ ਨਿਆਂਕਾਰ ਨੂੰ ਖੜ੍ਹਾ ਕਰਦਾ ਸੀ ਤਾਂ ਯਾਹਵੇਹ ਨਿਆਂਕਾਰ ਦੇ ਨਾਲ ਹੁੰਦਾ ਸੀ ਅਤੇ ਜਦੋਂ ਤੱਕ ਨਿਆਂਕਾਰ ਜਿਉਂਦਾ ਸੀ ਤਦ ਤੱਕ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਹੱਥੋਂ ਬਚਾਉਂਦਾ ਸੀ, ਕਿਉਂਕਿ ਯਾਹਵੇਹ ਉਨ੍ਹਾਂ ਦੇ ਦੁਸ਼ਮਣਾਂ ਦੁਆਰਾ ਉਨ੍ਹਾਂ ਨੂੰ ਦਿੱਤੀ ਜਾ ਰਹੀ ਸਜ਼ਾ ਦੇ ਕਾਰਨ ਦਰਦ ਦੇ ਹਾਉਂਕੇ ਦੇ ਕਾਰਨ ਤਰਸ ਕਰਦਾ ਸੀ।

19ਪਰ ਜਦੋਂ ਨਿਆਈਂ ਦੀ ਮੌਤ ਹੋ ਜਾਂਦੀ, ਤਾਂ ਲੋਕ ਆਪਣੇ ਪੁਰਖਿਆਂ ਨਾਲੋਂ ਵੀ ਜ਼ਿਆਦਾ ਭ੍ਰਿਸ਼ਟ ਤਰੀਕਿਆਂ ਵੱਲ ਮੁੜ ਜਾਂਦੇ ਸਨ, ਅਤੇ ਦੂਜੇ ਦੇਵਤਿਆਂ ਦੀ ਪੂਜਾ ਕਰਦੇ ਅਤੇ ਉਨ੍ਹਾਂ ਦੇ ਪਿੱਛੇ ਲੱਗਦੇ ਸਨ ਅਤੇ ਉਨ੍ਹਾਂ ਅੱਗੇ ਮੱਥਾ ਟੇਕਦੇ, ਉਹ ਆਪਣੇ ਬੁਰੇ ਕੰਮਾਂ ਅਤੇ ਜ਼ਿੱਦੀ ਤਰੀਕਿਆਂ ਨੂੰ ਛੱਡਣ ਤੋਂ ਇਨਕਾਰ ਕਰਦੇ ਸਨ।

20ਇਸ ਲਈ ਯਾਹਵੇਹ ਨੇ ਬਹੁਤ ਗੁੱਸੇ ਵਿੱਚ ਇਸਰਾਏਲ ਨੂੰ ਆਖਿਆ, “ਇਸ ਦੇਸ਼ ਨੇ ਉਸ ਨੇਮ ਦੀ ਉਲੰਘਣਾ ਕੀਤੀ ਹੈ ਜੋ ਮੈਂ ਉਹਨਾਂ ਦੇ ਪੁਰਖਿਆਂ ਨਾਲ ਬੰਨ੍ਹਿਆ ਸੀ ਅਤੇ ਮੇਰੀ ਗੱਲ ਨਹੀਂ ਸੁਣੀ,

21ਹੁਣ ਮੈਂ ਉਹਨਾਂ ਕੌਮਾਂ ਵਿੱਚੋਂ ਕਿਸੇ ਨੂੰ ਵੀ ਉਹਨਾਂ ਦੇ ਅੱਗਿਓਂ ਨਹੀਂ ਕੱਢਾਂਗਾ ਜੋ ਯੇਹੋਸ਼ੁਆ ਦੇ ਮਰਨ ਤੋਂ ਪਹਿਲਾਂ ਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.