ਨਿਆਈਂ 2

ਹੁਣ ਮੈਂ ਉਹਨਾਂ ਕੌਮਾਂ ਵਿੱਚੋਂ ਕਿਸੇ ਨੂੰ ਵੀ ਉਹਨਾਂ ਦੇ ਅੱਗਿਓਂ ਨਹੀਂ ਕੱਢਾਂਗਾ ਜੋ ਯੇਹੋਸ਼ੁਆ ਦੇ ਮਰਨ ਤੋਂ ਪਹਿਲਾਂ ਦੇ ਸਨ।

Judges 2:21 (UKJV) I also will not henceforth drive out any from before them of the nations which Joshua left when he died:

19ਪਰ ਜਦੋਂ ਨਿਆਈਂ ਦੀ ਮੌਤ ਹੋ ਜਾਂਦੀ, ਤਾਂ ਲੋਕ ਆਪਣੇ ਪੁਰਖਿਆਂ ਨਾਲੋਂ ਵੀ ਜ਼ਿਆਦਾ ਭ੍ਰਿਸ਼ਟ ਤਰੀਕਿਆਂ ਵੱਲ ਮੁੜ ਜਾਂਦੇ ਸਨ, ਅਤੇ ਦੂਜੇ ਦੇਵਤਿਆਂ ਦੀ ਪੂਜਾ ਕਰਦੇ ਅਤੇ ਉਨ੍ਹਾਂ ਦੇ ਪਿੱਛੇ ਲੱਗਦੇ ਸਨ ਅਤੇ ਉਨ੍ਹਾਂ ਅੱਗੇ ਮੱਥਾ ਟੇਕਦੇ, ਉਹ ਆਪਣੇ ਬੁਰੇ ਕੰਮਾਂ ਅਤੇ ਜ਼ਿੱਦੀ ਤਰੀਕਿਆਂ ਨੂੰ ਛੱਡਣ ਤੋਂ ਇਨਕਾਰ ਕਰਦੇ ਸਨ।

20ਇਸ ਲਈ ਯਾਹਵੇਹ ਨੇ ਬਹੁਤ ਗੁੱਸੇ ਵਿੱਚ ਇਸਰਾਏਲ ਨੂੰ ਆਖਿਆ, “ਇਸ ਦੇਸ਼ ਨੇ ਉਸ ਨੇਮ ਦੀ ਉਲੰਘਣਾ ਕੀਤੀ ਹੈ ਜੋ ਮੈਂ ਉਹਨਾਂ ਦੇ ਪੁਰਖਿਆਂ ਨਾਲ ਬੰਨ੍ਹਿਆ ਸੀ ਅਤੇ ਮੇਰੀ ਗੱਲ ਨਹੀਂ ਸੁਣੀ,

21ਹੁਣ ਮੈਂ ਉਹਨਾਂ ਕੌਮਾਂ ਵਿੱਚੋਂ ਕਿਸੇ ਨੂੰ ਵੀ ਉਹਨਾਂ ਦੇ ਅੱਗਿਓਂ ਨਹੀਂ ਕੱਢਾਂਗਾ ਜੋ ਯੇਹੋਸ਼ੁਆ ਦੇ ਮਰਨ ਤੋਂ ਪਹਿਲਾਂ ਦੇ ਸਨ।

22ਤਾਂ ਜੋ ਮੈਂ ਉਹਨਾਂ ਲੋਕਾਂ ਦੇ ਰਾਹੀ ਇਸਰਾਏਲ ਦੀ ਪ੍ਰੀਖਿਆ ਲਵਾਂ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਪਿਉ-ਦਾਦੇ ਯਾਹਵੇਹ ਦੇ ਰਾਹਾਂ ਉੱਤੇ ਚੱਲਦੇ ਸਨ ਉਸੇ ਤਰ੍ਹਾਂ ਇਹ ਵੀ ਚੱਲਣਗੇ ਜਾਂ ਨਹੀਂ।”

23ਜਿਸ ਕਾਰਨ ਯਾਹਵੇਹ ਨੇ ਉਹਨਾਂ ਕੌਮਾਂ ਨੂੰ ਰਹਿਣ ਦਿੱਤਾ ਅਤੇ ਛੇਤੀ ਨਾਲ ਉਨ੍ਹਾਂ ਨੂੰ ਨਾ ਕੱਢਿਆ ਅਤੇ ਉਸਨੇ ਉਨ੍ਹਾਂ ਨੂੰ ਯੇਹੋਸ਼ੁਆ ਦੇ ਹੱਥਾਂ ਵਿੱਚ ਵੀ ਨਹੀਂ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.