ਨਿਆਈਂ 2

ਤਾਂ ਜੋ ਮੈਂ ਉਹਨਾਂ ਲੋਕਾਂ ਦੇ ਰਾਹੀ ਇਸਰਾਏਲ ਦੀ ਪ੍ਰੀਖਿਆ ਲਵਾਂ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਪਿਉ-ਦਾਦੇ ਯਾਹਵੇਹ ਦੇ ਰਾਹਾਂ ਉੱਤੇ ਚੱਲਦੇ ਸਨ ਉਸੇ ਤਰ੍ਹਾਂ ਇਹ ਵੀ ਚੱਲਣਗੇ ਜਾਂ ਨਹੀਂ।”

Judges 2:22 (UKJV) That through them I may prove Israel, whether they will keep the way of the LORD to walk therein, as their fathers did keep it, or not.

20ਇਸ ਲਈ ਯਾਹਵੇਹ ਨੇ ਬਹੁਤ ਗੁੱਸੇ ਵਿੱਚ ਇਸਰਾਏਲ ਨੂੰ ਆਖਿਆ, “ਇਸ ਦੇਸ਼ ਨੇ ਉਸ ਨੇਮ ਦੀ ਉਲੰਘਣਾ ਕੀਤੀ ਹੈ ਜੋ ਮੈਂ ਉਹਨਾਂ ਦੇ ਪੁਰਖਿਆਂ ਨਾਲ ਬੰਨ੍ਹਿਆ ਸੀ ਅਤੇ ਮੇਰੀ ਗੱਲ ਨਹੀਂ ਸੁਣੀ,

21ਹੁਣ ਮੈਂ ਉਹਨਾਂ ਕੌਮਾਂ ਵਿੱਚੋਂ ਕਿਸੇ ਨੂੰ ਵੀ ਉਹਨਾਂ ਦੇ ਅੱਗਿਓਂ ਨਹੀਂ ਕੱਢਾਂਗਾ ਜੋ ਯੇਹੋਸ਼ੁਆ ਦੇ ਮਰਨ ਤੋਂ ਪਹਿਲਾਂ ਦੇ ਸਨ।

22ਤਾਂ ਜੋ ਮੈਂ ਉਹਨਾਂ ਲੋਕਾਂ ਦੇ ਰਾਹੀ ਇਸਰਾਏਲ ਦੀ ਪ੍ਰੀਖਿਆ ਲਵਾਂ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਪਿਉ-ਦਾਦੇ ਯਾਹਵੇਹ ਦੇ ਰਾਹਾਂ ਉੱਤੇ ਚੱਲਦੇ ਸਨ ਉਸੇ ਤਰ੍ਹਾਂ ਇਹ ਵੀ ਚੱਲਣਗੇ ਜਾਂ ਨਹੀਂ।”

23ਜਿਸ ਕਾਰਨ ਯਾਹਵੇਹ ਨੇ ਉਹਨਾਂ ਕੌਮਾਂ ਨੂੰ ਰਹਿਣ ਦਿੱਤਾ ਅਤੇ ਛੇਤੀ ਨਾਲ ਉਨ੍ਹਾਂ ਨੂੰ ਨਾ ਕੱਢਿਆ ਅਤੇ ਉਸਨੇ ਉਨ੍ਹਾਂ ਨੂੰ ਯੇਹੋਸ਼ੁਆ ਦੇ ਹੱਥਾਂ ਵਿੱਚ ਵੀ ਨਹੀਂ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.