ਨਿਆਈਂ 2

ਇਸ ਲਈ ਮੈਂ ਇਹ ਵੀ ਕਿਹਾ, ‘ਮੈਂ ਉਹਨਾਂ ਨੂੰ ਤੁਹਾਡੇ ਅੱਗੇ ਨਹੀਂ ਕੱਢਾਂਗਾ, ਉਹ ਤੁਹਾਡੇ ਲਈ ਜਾਲ ਬਣ ਜਾਣਗੇ ਅਤੇ ਉਹਨਾਂ ਦੇ ਦੇਵਤੇ ਤੁਹਾਡੇ ਲਈ ਫੰਦੇ ਬਣ ਜਾਣਗੇ।’ ”

Judges 2:3 (UKJV) Wherefore I also said, I will not drive them out from before you; but they shall be as thorns in your sides, and their gods shall be a snare unto you.

1ਯਾਹਵੇਹ ਦਾ ਦੂਤ ਗਿਲਗਾਲ ਤੋਂ ਬੋਕੀਮ ਨੂੰ ਗਿਆ ਅਤੇ ਆਖਿਆ, “ਮੈਂ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਇਆ ਅਤੇ ਤੁਹਾਨੂੰ ਉਸ ਦੇਸ਼ ਵਿੱਚ ਲੈ ਗਿਆ ਜਿਸਦੀ ਮੈਂ ਤੁਹਾਡੇ ਪੁਰਖਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ। ਮੈਂ ਕਿਹਾ ਸੀ ਕਿ, ‘ਮੈਂ ਤੁਹਾਡੇ ਨਾਲ ਆਪਣਾ ਨੇਮ ਕਦੇ ਨਹੀਂ ਤੋੜਾਂਗਾ,

2ਅਤੇ ਤੁਸੀਂ ਇਸ ਦੇਸ਼ ਦੇ ਲੋਕਾਂ ਨਾਲ ਕੋਈ ਨੇਮ ਨਾ ਰੱਖਣਾ, ਤੁਸੀਂ ਉਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਦਿਓ।’ ਪਰ ਤੁਸੀਂ ਮੇਰੀ ਆਗਿਆ ਨਾ ਮੰਨੀ, ਤੁਸੀਂ ਅਜਿਹਾ ਕਿਉਂ ਕੀਤਾ ਹੈ?

3ਇਸ ਲਈ ਮੈਂ ਇਹ ਵੀ ਕਿਹਾ, ‘ਮੈਂ ਉਹਨਾਂ ਨੂੰ ਤੁਹਾਡੇ ਅੱਗੇ ਨਹੀਂ ਕੱਢਾਂਗਾ, ਉਹ ਤੁਹਾਡੇ ਲਈ ਜਾਲ ਬਣ ਜਾਣਗੇ ਅਤੇ ਉਹਨਾਂ ਦੇ ਦੇਵਤੇ ਤੁਹਾਡੇ ਲਈ ਫੰਦੇ ਬਣ ਜਾਣਗੇ।’ ”

4ਜਦੋਂ ਯਾਹਵੇਹ ਦੇ ਦੂਤ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਹ ਗੱਲਾਂ ਆਖੀਆਂ ਤਾਂ ਉਹ ਲੋਕ ਉੱਚੀ-ਉੱਚੀ ਰੋਣ ਲੱਗ ਪਏ,

5ਅਤੇ ਉਹਨਾਂ ਨੇ ਉਸ ਥਾਂ ਨੂੰ ਬੋਕੀਮ ਕਿਹਾ, ਉੱਥੇ ਉਹਨਾਂ ਨੇ ਯਾਹਵੇਹ ਨੂੰ ਬਲੀਆਂ ਚੜ੍ਹਾਈਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.