2ਅਤੇ ਤੁਸੀਂ ਇਸ ਦੇਸ਼ ਦੇ ਲੋਕਾਂ ਨਾਲ ਕੋਈ ਨੇਮ ਨਾ ਰੱਖਣਾ, ਤੁਸੀਂ ਉਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਦਿਓ।’ ਪਰ ਤੁਸੀਂ ਮੇਰੀ ਆਗਿਆ ਨਾ ਮੰਨੀ, ਤੁਸੀਂ ਅਜਿਹਾ ਕਿਉਂ ਕੀਤਾ ਹੈ?
3ਇਸ ਲਈ ਮੈਂ ਇਹ ਵੀ ਕਿਹਾ, ‘ਮੈਂ ਉਹਨਾਂ ਨੂੰ ਤੁਹਾਡੇ ਅੱਗੇ ਨਹੀਂ ਕੱਢਾਂਗਾ, ਉਹ ਤੁਹਾਡੇ ਲਈ ਜਾਲ ਬਣ ਜਾਣਗੇ ਅਤੇ ਉਹਨਾਂ ਦੇ ਦੇਵਤੇ ਤੁਹਾਡੇ ਲਈ ਫੰਦੇ ਬਣ ਜਾਣਗੇ।’ ”
4ਜਦੋਂ ਯਾਹਵੇਹ ਦੇ ਦੂਤ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਇਹ ਗੱਲਾਂ ਆਖੀਆਂ ਤਾਂ ਉਹ ਲੋਕ ਉੱਚੀ-ਉੱਚੀ ਰੋਣ ਲੱਗ ਪਏ,
5ਅਤੇ ਉਹਨਾਂ ਨੇ ਉਸ ਥਾਂ ਨੂੰ ਬੋਕੀਮ ਕਿਹਾ, ਉੱਥੇ ਉਹਨਾਂ ਨੇ ਯਾਹਵੇਹ ਨੂੰ ਬਲੀਆਂ ਚੜ੍ਹਾਈਆਂ।
6ਜਦੋਂ ਯੇਹੋਸ਼ੁਆ ਨੇ ਇਸਰਾਏਲੀਆਂ ਨੂੰ ਵਿਦਿਆ ਕੀਤਾ, ਉਹ ਹਰ ਇੱਕ ਆਪਣੀ-ਆਪਣੀ ਵਿਰਾਸਤ ਵਿੱਚੋਂ ਧਰਤੀ ਉੱਤੇ ਕਬਜ਼ਾ ਕਰਨ ਲਈ ਚਲੇ ਗਏ,